ਹੁਸ਼ਿਆਰਪੁਰ ਦੇ ਅਧੀਨ ਪੈਂਦੇ ਹਲਕਾ ਗੜਦੀਵਾਲ ਦੇ ਪਿੰਡ ਖਿਆਲਾ ਬੁਲੰਦਾ - ਬੱਚਾ ਅਚਾਨਕ ਸਮਰਸੀਬਲ ਬੋਰ ਵਿੱਚ ਡਿੱਗਾ

ਹੁਸ਼ਿਆਰਪੁਰ ਦੇ ਅਧੀਨ ਪੈਂਦੇ ਹਲਕਾ ਗੜਦੀਵਾਲ ਦੇ ਪਿੰਡ ਖਿਆਲਾ ਬੁਲੰਦਾ - ਬੱਚਾ ਅਚਾਨਕ ਸਮਰਸੀਬਲ ਬੋਰ ਵਿੱਚ ਡਿੱਗਾ

ਹੁਸ਼ਿਆਰਪੁਰ ਦੇ ਅਧੀਨ ਪੈਂਦੇ ਹਲਕਾ ਗੜਦੀਵਾਲ ਦੇ ਪਿੰਡ ਖਿਆਲਾ ਬੁਲੰਦਾ - ਬੱਚਾ ਅਚਾਨਕ ਸਮਰਸੀਬਲ ਬੋਰ ਵਿੱਚ ਡਿੱਗਾ
mart daar

ਅੱਡਾ ਸਰਾਂ ਜਸਬੀਰ ਕਾਜਲ

ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਹਲਕਾ ਗੜਦੀਵਾਲ ਦੇ ਪਿੰਡ ਖਿਆਲਾ ਬੁਲੰਦਾ ਵਿਖੇ ਇਕ ਛੇ ਸਾਲ ਦਾ ਬੱਚਾ ਅਚਾਨਕ ਸਮਰਸੀਬਲ ਬੋਰ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖੇਤਾਂ ਵਿੱਚ ਖੇਡਦੇ ਇਸ ਬੱਚੇ ਪਿੱਛੇ ਇੱਕ ਕੁੱਤਾ ਪੈ ਪਿਆ। ਕੁੱਤੇ ਤੋਂ ਬਚਣ ਲਈ ਇਹ ਛੇ ਸਾਲਾ ਬੱਚਾ ਦੌੜਦੇ ਹੋਏ ਖੇਤਾਂ ਵਿੱਚ ਬਣੇ ਬੋਰਵੈੱਲ ਦੀ ਢਾਈ ਫੁੱਟ ਉੱਚੀ ਪਾਈਪ ’ਤੇ ਚੜ੍ਹ ਗਿਆ ਤੇ ਉੱਥੋਂ ਪਾਈਪ ਵਿੱਚ ਜਾ ਡਿੱਗਾ।
ਇਸ ਦੀ ਸੂਚਨਾ ਮਿਲਣ ਤੇ ਹਲਕਾ ਟਾਂਡਾ ਦੇ ਵਿਧਾਇਕ ਤੇ ਸਿਵਲ ਸੁਸਾਇਟੀ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਅਤੇ ਪੁਲੀਸ ਅਤੇ ਪ੍ਰਸ਼ਾਸ਼ਨਿਕ  ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ | ਬੱਚੇ ਨੂੰ ਬੋਰਵੈੱਲ ਵਿੱਚੋਂ ਕੱਢਣ ਦੇ ਉਪਰਾਲੇ ਸ਼ੁਰੂ ਹੋ ਗਏ ਹਨ |  ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ | ਬੱਚਾ ਜਿਸ ਦਾ ਨਾਮ ਰਿਤਿਕ ਹੈ | ਬੋਰਵੈਲ ਚ 100 ਫੁੱਟ ਦੀ ਡੁੰਗਾਈ ਤੇ ਜਿੰਦਗੀ ਦੀ ਲੜਾਈ ਲੜ ਰਿਹਾ ਹੈ |  ਬੱਚੇ ਨੂੰ ਬਾਹਰ ਕਢਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਆਕਸੀਜਨ ਵੀ ਬੱਚੇ ਨੂੰ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ | 
ਇਸ ਦੌਰਾਨ ਬਚਾਅ ਕਾਰਜਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਕਰ ਰਹੇ ਹਨ। ਇਸ ਸੰਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਬੱਚੇ ਦੇ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਮੌਕੇ ’ਤੇ ਐਨ.ਡੀ.ਆਰ.ਐੱਫ. ਦੀ ਟੀਮ ਪਹੁੰਚ ਚੁੱਕੀ ਹੈ । ਮੌਕੇ ’ਤੇ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਹਲਕਾ ਵਿਧਾਇਕ ਡਾ. ਰਵਜੋਤ ਸਿੰਘ, ਹਲਕਾ ਉੜਮੁੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ, ਹਲਕਾ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵੀ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪੀੜਤ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਨੂੰ ਲੈ ਕੇ ਪੂਰੀ ਤਰ੍ਹਾਂ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਰੱਖ ਰਹੇ ਹਨ।