ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ
mart daar

ਅੱਡਾ ਸਰਾਂ  3 ਅਗਸਤ (ਜਸਵੀਰ ਕਾਜਲ) ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਐੱਸ ਐਮ ਓ ਪੀ ਐਚ ਸੀ ਮੰਡ ਪੰਧੇਰ ਡਾਕਟਰ ਐਸ ਪੀ ਸਿੰਘ ਦੇ ਮਾਰਗ ਦਰਸ਼ਨ ਹੇਠ ਆਂਗਣਵਾੜੀ ਸੈਂਟਰ ਸੰਸਾਰਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਮਮਤਾ ਦਿਵਸ ਦੌਰਾਨ ਆਈਆਂ ਮਾਵਾਂ ਨੂੰ ਐਸ ਐਮ ਓ ਡਾਕਟਰ ਐਸ ਪੀ ਸਿੰਘ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਬਰਾਬਰ ਹੈ। ਮਾਂ ਦੇ ਪਹਿਲੇ ਗਾੜੇ ਪੀਲੇ ਰੰਗ ਦੇ ਦੁੱਧ ਨੂੰ ਕਲੋਸਟਰਮ ਕਿਹਾ ਜਾਂਦਾ ਹੈ ਜੋਕਿ ਨਵ ਜਨਮੇ ਬੱਚੇ ਨੂੰ ਜਰੂਰ ਪਿਲਾਉਣਾ ਚਾਹੀਦਾ ਹੈ ।ਇਸ ਨਾਲ ਬੱਚੇ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਬੱਚਾ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।ਇਸ ਮੌਕੇ ਰਾਜੀਵ ਸ਼ਰਮਾ ਬੀ ਈ ਈ ਨੇ ਦੱਸਿਆ ਕਿ ਬੱਚੇ ਨੂੰ ਜਨਮ ਤੋਂ ਛੇ ਮਹੀਨਿਆਂ ਤਕ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਅਤੇ ਇਸ ਦੌਰਾਨ ਬੱਚੇ ਨੂੰ ਹੋਰ ਕੋਈ ਵੀ ਖੁਰਾਕ ਜਿਵੇਂ ਕਿ ਪਾਣੀ ਵੀ ਨਹੀਂ ਦੇਣਾ  ਚਾਹੀਦਾ।ਛੇ ਮਹੀਨਿਆਂ ਤੋਂ ਬਾਅਦ ਬੱਚੇ ਨੂੰ ਸੈਮੀ ਸੋਲਿਡ ਫੂਡ ਜਿਵੇਂ ਕਿ ਦਲੀਆ,ਪਤਲੀ ਖਿਚੜੀ ਅਤੇ ਸੂਜੀ ਦੀ ਪਤਲੀ ਖੀਰ ਆਦਿ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ,ਸੀ ਐੱਚ ਓ ਹਰਕੀਰਤ ਸਿੰਘ, ਏ ਐਨ ਐਮ ਕਮਲੇਸ਼ ਦੇਵੀ, ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜਿਰ ਸਨ।