ਸ਼ਹੀਦ ਏ ਆਜਮ ਭਗਤ ਸਿੰਘ ਜੀ ਦੇ ਜਨਮ ਦਿਵਸ ਸੁਸਾਇਟੀ ਵਲੋਂ ਭੂੰਗਾਂ ਵਿਖੇ ਮਨਾਇਆ ਗਿਆ

ਸ਼ਹੀਦ ਏ ਆਜਮ ਭਗਤ ਸਿੰਘ ਜੀ ਦੇ ਜਨਮ ਦਿਵਸ ਸੁਸਾਇਟੀ ਵਲੋਂ ਭੂੰਗਾਂ ਵਿਖੇ ਮਨਾਇਆ ਗਿਆ

ਸ਼ਹੀਦ ਏ ਆਜਮ ਭਗਤ ਸਿੰਘ ਜੀ ਦੇ ਜਨਮ ਦਿਵਸ ਸੁਸਾਇਟੀ ਵਲੋਂ ਭੂੰਗਾਂ ਵਿਖੇ ਮਨਾਇਆ ਗਿਆ

ਅੱਡਾ ਸਰਾਂ  (ਜਸਵੀਰ ਸਿੰਘ ਕਾਜਲ)  ਸ਼ਹੀਦੇ ਆਜਮ ਸ: ਭਗਤ ਸਿੰਘ ਜੀ ਦੇ ਜਨਮ ਦਿਨ ਸਬੰਧੀ ਰਵਿੰਦਰ ਸਿੰਘ ਕਾਹਲੋ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਵਲੋਂ ਪਿੰਡ ਭੂੰਗਾਂ ਵਿਖੇ ਸਮਾਗਮ ਕਰਵਾਇਆ ਗਿਆ| ਇਸ ਸਮਾਗਮ ਵਿੱਚ ਭਾਸ਼ਣ, ਕਵਿਤਾ, ਗੀਤਾ ਅਤੇ ਕੋਰੀਉਗ੍ਰਾਂਫੀ ਰਾਹੀ ਸ਼ਹੀਦ ਭਗਤ ਸਿੰਘ ਜੀ ਦੇ ਜੋਸ਼ੀਲੇ ਜੀਵਨ, ਫਲਸਫੇ ਅਤੇ ਕੁਰਬਾਨੀ ਭਰੇ ਜਜਬੇ ਸਬੰਧੀ ਜਣਕਾਰੀ ਦਿ¾ਤੀ ਗਈ| ਇਸ ਮੌਕੇ ਬੁਲਾਰਿਆ ਨੇ ਨੌਜਵਾਨਾ ਨੂੰ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਡੇ ਸ਼ਹੀਦਾ ਦੀਆ ਅਣਗਿਣਤ ਕੁਰਬਾਨੀਆ ਸਦਕਾ ਮਿਲੀ ਅਜਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ | ਕਿਉਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆ ਵਾਲਾ ਦੇਸ਼ ਬਣਾਉਣ ਲਈ ਨੌਜਵਾਨ ਦੇਸ਼ ਸੇਵਕਾ ਨੂੰ ਕੁਰਬਾਨੀਆ ਦੇਣੀਆ ਪੇੈਣਗੀਆ| ਇਸ ਮੌਕੇ ਸੰਬੋਧਨ ਕਰਦਿਆ  ਰਵਿੰਦਰ ਸਿੰਘ ਕਾਹਲੋ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਨੇ ਕਿਹਾ ਕਿ ਜੋ ਕੌਮਾਂ ਆਪਣੇ ਸ਼ਹੀਦਾ ਨੂੰ ਭੁੱਲ ਜਾਦੀਆ ਹਨ, ਉਹ ਜਿਆਦਾ ਦੇਰ ਜਿਊਦੀਆ ਨਹੀ ਰਹਿੰਦੀਆ| ਭਗਤ ਸਿੰਘ ਇੱਕ  ਮਨੁੱਖ ਨਹੀ, ਇਕ ਸੋਚ ਹੈ ਜੋ ਹਮੇਸ਼ਾਂ ਜਿੰਦਾ ਰਹੇਗੀ | ਸ਼ਹੀਦਾ ਦੀ ਬਰਾਬਰਤਾ ਵਾਲੀ ਸੋਚ ਤੋ ਅੱਜ ਦੀ ਅਜਾਦੀ ਕੋਹਾ ਦੂਰ ਹੈ | ਅੱਜ  ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਜਾਤਾ ਧਰਮਾ ਦੀਆ ਵੰਡੀਆ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀਆ ਹਨ | ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕਰਨ ਲਈ ਨੌਜਵਾਨਾ ਨੂੰ ਭਗਤ ਸਿੰਘ ਦੀਆ ਫੋਟੋਆ, ਵਰਦੀ ਅਤੇ ਸਲੋਗਨਾ ਤੋ ਜਿਆਦਾ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਅਪਣਾਉਣ| ਇਸ ਮੌਕੇ ਮਨਿੰਦਰ ਸਿੰਘ ਟਿੰਮੀ ਸ਼ਾਹੀ ਉਘੇ ਸਮਾਜ ਸੇਵਕ ਨੇ ਸ਼ਹੀਦਾ ਦੀ ਸੋਚ ਮੁਤਾਬਕ ਬਰਾਬਰਤਾ ਵਾਲੇ ਸਮਾਜ ਲਈ ਨੌਜਵਾਨ ਵਰਗ ਨੂੰ ਅੱਗੇ  ਆਉਣ ਦੀ ਅਪੀਲ ਕੀਤੀ | ਇਸ ਮੌਕੇ ਰਾਜ ਕੁਮਾਰੀ ਪ੍ਰਧਾਨ ਵਿਲੇਜ ਡਿਵੈਲਪਮੈਟ ਸੁਸਾਇਟੀ ਸਹਿਜੋਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਅਜੌਕੇ ਸਮੇ ਅੰਦਰ ਨੌਜਵਾਨਾ ਨੂੰ ਨਸ਼ੇ ਅਤੇ ਸਮਾਜਿਕ ਬੁਰਾਈਆ ਤਿਆਗ ਕੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਚਾਹੀਦਾ ਹੈ | ਇਸ ਮੌਕੇ ਸੰਤੋਖ ਕੌਰ ਬੋਰਡ ਆਫ ਡਾਇਰੈਕਟਰ ਅਮ੍ਰਿਤ ਧਾਰਾ ਐਫ.ਪੀ.ਓ., ਪਰਮਜੀਤ ਸਿੰਘ ਬੋਰਡ ਆਫ ਡਾਇਰੈਕਟਰ ਸ਼ਿਵਾਲਿਕ ਐਫ.ਪੀ.ਓ., ਬਲਜੀਤ ਸਿੰਘ ਢਾਂਡਾ ਬੋਰਡ ਆਫ ਡਾਇਰੈਕਟਰ ਸ਼ਿਵਾਲਿਕ ਐਫ.ਪੀ.ਓ., ਵਿਕਾਸ਼ ਸ਼ਰਮਾਂ ਬੋਰਡ ਆਫ ਡਾਇਰੈਕਟਰ ਅਮ੍ਰਿਤ ਧਾਰਾ ਐਫ.ਪੀ.ਓ., ਗੋਪਾਲ ਸਿੰਘ ਬੋਰਡ ਆਫ ਡਾਇਰੈਕਟਰ ਹਿਮਾਲਿਆ ਐਫ.ਪੀ.ਓ. ਸੁਮਨਾ ਦੇਵੀ ਸੀ.ਈ.ਓ ਹਿਮਾਲਿਆ ਐਫ ਪੀ ਓ, ਕੁਲਵਿੰਦਰ ਕੌਰ ਸੀ.ਈ.ਓ. ਕੰਡੀ ਐਫ ਪੀ ਓ, ਰੀਤਿਕਾ ਸੀ.ਈ.ਓ. ਅਮ੍ਰਿਤ ਧਾਰਾ ਐਫ.ਪੀ.ਓ., ਨੀਤੂ ਸ਼ਰਮਾ ਸੀ.ਈ.ਓ. ਆਦਿ ਨੇ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆ ਤੇ ਚ¾ਲਣ ਦੀ ਅਪੀਲ ਕੀਤੀ| ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਦੇਵ ਸਿੰਘ ਹੁੰਦਲ, ਮਲਕੀਅਤ ਸਿੰਘ, ਕਿਰਪਾਲ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ, ਦਮਨਪ੍ਰੀਤ ਕੌਰ ਕਾਹਲੋ, ਬਲਵੀਰ ਸਿੰਘ ਆਦਿ ਹਾਜ਼ਰ ਸਨ |