ਲੁਟੇਰਿਆਂ ਵੱਲੋਂ ਨੌਸ਼ਿਹਰਾ ਪੰਨੂਆਂ ਵਿਖੇ HDFC ਬੈਂਕ 'ਚ ਡਾਕਾ

ਤਰਨਤਾਰਨ ( Tarn Taran ) ਦੇ ਕਸਬਾ ਨੌਸ਼ਹਿਰਾ ਪਨੂੰਆਂ ( Nowshera Pannu )ਸਥਿਤ ਐਚ ਡੀ ਐਫ ਸੀ ਬੈਂਕ ( HDFC Bank )ਵਿੱਚ ਦੋ ਮੋਟਰਸਾਇਕਲਾਂ ਉਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ( robbers ) ਨੇ ਹਥਿਆਰਾਂ ਦੀ ਨੋਕ ਉ ਬੈਂਕ ਵਿੱਚੋ ਲਗਭਗ 25 ਲੱਖ ਦੀ ਲੁਟ ( robbery )ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਲੁਟੇਰਿਆਂ ਵੱਲੋਂ ਨੌਸ਼ਿਹਰਾ ਪੰਨੂਆਂ ਵਿਖੇ HDFC ਬੈਂਕ 'ਚ ਡਾਕਾ
mart daar

ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪਨੂੰਆਂ ਸਥਿਤ ਐਚ ਡੀ ਐਫ ਸੀ ਬੈਂਕ ਵਿੱਚ ਦੋ ਮੋਟਰਸਾਇਕਲਾਂ ਉਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਉ ਬੈਂਕ ਵਿੱਚੋ ਲਗਭਗ 25 ਲੱਖ ਦੀ ਲੁਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਪਹਿਰ ਕਰੀਬ 2 ਵਜੇ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਡਾਕਾ ਮਾਰਦਿਆਂ ਲੱਖਾਂ ਦੀ ਨਕਦੀ ਲੁੱਟ ਲਈ। ਜਦੋਂਕਿ ਲੁਟੇਰੇ ਸਟਾਫ ਦੇ ਮੋਬਾਈਲ ਫੋਨ, ਮਹਿਲਾ ਕਰਮਚਾਰੀ ਦੀ ਸੋਨੀ ਦੀ ਚੈਨ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਬੈਂਕ ਸੁਰੱਖਿਆ ਕਰਮੀ ਦੀ ਬੰਦੂਕ ਵੀ ਨਾਲ ਲੈ ਗਏ। ਲੁੱਟੀ ਗਈ ਰਾਸ਼ੀ ਬਾਰੇ ਬੇਸ਼ੱਕ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਅਜੇ ਨਹੀਂ ਕੀਤੀ ਗਈ ਪਰ ਅੰਦਾਜਾ 30 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ। ਲੁਟੇਰਿਆਂ ਦੀਆ ਤਸਵੀਰਾਂ ਬੈਂਕ ਦੇ ਨਾਲ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੋ ਸਪਲੈਂਡਰ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸਨ। ਦੋ ਮੋਨੇ ਤੇ ਇਕ ਸਰਦਾਰ ਦੱਸੇ ਜਾਂਦੇ ਉਕਤ ਲੋਕਾਂ ਨੇ ਪਿਸਤੌਲ ਦੀ ਨੋਕ ’ਤੇ ਸਭ ਤੋਂ ਪਹਿਲਾਂ ਉਥੇ ਤਾਇਨਾਤ ਗਾਰਡ ਦੀ ਬੰਦੂਕ ਖੋਹੀ ਅਤੇ ਫਿਰ ਕੈਸ਼ੀਅਰ ਦੇ ਕਾਉਟਰ ’ਤੇ ਜਾ ਕੇ ਨਕਦੀ ਇਕ ਬੈਗ ਵਿਚ ਪਾ ਲਈ। ਉਨ੍ਹਾਂ ਨੇ ਉਥੇ ਤਾਇਨਾਤ ਮਹਿਲਾ ਕਰਮਚਾਰੀ ਦੀ ਸੋਨੀ ਚੈਨ ਝਪਟਣ ਤੋਂ ਇਲਾਵਾ ਕੁਝ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਖੋਹ ਲਏ। ਜਾਂਦੇ-ਜਾਂਦੇ ਉਕਤ ਲੁਟੇਰੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲਾਹ ਕੇ ਲੈ ਗਏ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਚੌਂਕੀ ਨੌਸ਼ਹਿਰਾ ਪਨੂੰਆਂ ਅਤੇ ਥਾਣਾ ਸਰਹਾਲੀ ਦੀ ਪੁਲਿਸ ਪਹੁੰਚੀ ਜਦੋਂਕਿ ਡੀਐੱਸਪੀ ਪੱਟੀ ਮਨਿੰਦਰ ਸਿੰਘ ਵੀ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।