ਸਮਾਰਟ ਡੈਂਟਲ ਕਲੀਨਿਕ ਦਾ ਕੀਤਾ ਉਦਘਾਟਨ
ਹਰ ਮਹਿਨੇ ਦੇ ਪਹਿਲੇ ਵੀਰਵਾਰ ਨੂੰ ਦੰਦਾਂ ਦੇ ਰੋਗਾਂ ਦਾ ਕੀਤਾ ਜਾਵੇਗਾ ਮੁਫ਼ਤ ਚੈੱਕਅਪ: ਡਾ. ਅਮਨਿੰਦਰ ਸਿੰਘ
(ਜਸਵੀਰ ਕਾਜਲ)- ਗੜ੍ਹਦੀਵਾਲਾ ਵਿਖੇ ਉਘੇ ਸਮਾਜ ਸੇਵਕ ਅਤੇ ਬਸਪਾ ਦੇ ਹਲਕਾ ਪ੍ਰਧਾਨ ਡਾ. ਜਸਪਾਲ ਸਿੰਘ ਦੇ ਪੁੱਤਰ ਦੇ ਡੈਂਟਲ ਡਾ. ਅਮਨਿੰਦਰ ਸਿੰਘ ਵੱਲੋਂ ਦੰਦਾਂ ਦੇ ਰੋਗਾਂ ਨੂੰ ਠੀਕ ਕਰਨ ਦੀ ਮੁਹਾਰਤ ਹਾਂਸਿਲ ਕਰਨ ਤੋਂ ਬਾਅਦ ਸਮਾਰਟ ਡੈਂਟਲ ਕਲੀਨਿਕ ਦਾ ਆਰੰਭ ਕੀਤਾ ਗਿਆ। ਜਿਸਦੇ ਉਦਘਾਟਨ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਉਘੇ ਸਮਾਜ ਸੇਵਕ ਅਤੇ ਹਲਕਾ ਪ੍ਰਧਾਨ ਡਾ. ਜਸਪਾਲ ਸਿੰਘ ਵੱਲੋਂ ਗੜ੍ਹਦੀਵਾਲਾ ਬੱਸ ਸਟਾਪ ਦੇ ਨਜਦੀਕ ਨਵੀਂ ਬਣੀ ਮਾਰਕੀਟ ਵਿੱਚ ਖੋਲ੍ਹੀ ਸਮਾਰਟ ਡੈਂਟਲ ਕਲੀਨਿਕ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ ਅਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਲੀਨਿਕ ਵਿਚ ਆਧੁਨਿਕ ਤਕਨੀਕ ਵਾਲੀਆਂ ਸਹੂਲਤਾਂ ਉਪਲੱਬਧ ਹਨ। ਜਿਸ ਵਿਚ ਲੇਟੇਸਟ ਟੈਕਨੋਲਜੀ ਦੀਆਂ ਟੈਸਟ ਮਸ਼ੀਨਾਂ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹਰ ਮਹਿਨੇ ਦੇ ਪਹਿਲੇ ਵੀਰਵਾਰ ਨੂੰ ਮੁਫ਼ਤ ਚੈੱਕਅਪ ਕੀਤਾ ਜਾਇਆ ਕਰੇਗਾ। ਜਿਸ ਸਬੰਧੀ ਅਗਲੇ ਮਹਿਨੇ 3 ਅਗਸਤ ਵੀਰਵਾਰ ਨੂੰ 10 ਵਜੇ ਤੋਂ 1 ਵਜੇ ਤੱਕ ਮਹਿਨਾਵਾਰ ਮੁਫ਼ਤ ਚੈੱਕਅਪ ਅਰੰਭ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੰਦਾਂ ਦੀਆਂ ਬਿਮਾਰੀਆਂ ਜਿਵੇਂ ਕੀੜਾ ਲੱਗਣਾ, ਮਸੂੜਿਆਂ ਦੇ ਰੋਗ,ਦੰਦਾਂ ਦਾ ਬਾਹਰ ਆਉਣਾ,ਦੰਦਾਂ ਦਾ ਟੇਢੇ ਹੋਣਾ, ਕੇਵੇਟੀਜ ਆਦਿ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਮੌਕੇ ਡਾ. ਰੌਸ਼ਨ ਲਾਲ,ਡਾ. ਮੋਹਨ ਲਾਲ ਥੰਮਨ,ਡਾ. ਦੀਦਾਰ ਸਿੰਘ,ਡਾ. ਸੁਖਵਿੰਦਰ ਸਿੰਘ ਬਾਹਗਾ,ਡਾ. ਸੰਜੀਵ ਕੁਮਾਰ ਸ਼ਰਮਾ,ਡਾ. ਵਿਜੈ ਕੁਮਾਰ, ਡਾ. ਅਮਨਦੀਪ ਸਿੰਘ,ਕੁਲਦੀਪ ਸਿੰਘ ਬਿੱਟੂ,ਜਸਵਿੰਦਰ ਸਿੰਘ ਦੁੱਗਲ,ਮਨਜੀਤ ਸਿੰਘ ਸਹੋਤਾ, ਰਤਨ ਕੁਮਾਰ,ਕੁਲਦੀਪ ਸਿੰਘ ਮਿੰਟੂ, ਲੰਬੜਦਾਰ ਮਾਸਟਰ ਰਸ਼ਪਾਲ ਸਿੰਘ,ਸਰਬਜੀਤ ਬਸੋਆ,ਚਮਨ ਲਾਲ ਤੱਖੀ,ਕਸ਼ਮੀਰ ਸਿੰਘ,ਐਡਵੋਕੇਟ ਪਰਮਿੰਦਰ ਸਿੰਘ, ਡਾ. ਪਰਮਜੀਤ ਸਿੰਘ, ਲੈਕ. ਨਵਤੇਜ ਸਿੰਘ,ਹਰਪਾਲ ਸਿੰਘ ਭੱਟੀ,ਪੁਸ਼ਪ ਭਾਰਗਵ,ਮਾਸਟਰ ਬਲਵੀਰ ਸਿੰਘ, ਮਾਸਟਰ ਗੁਰਮੁਖ ਸਿੰਘ,ਸਾਬਕਾ ਐਮ ਸੀ ਗੁਰਦੀਪ ਸਿੰਘ, ਮੋਹਨ ਧੁੱਗਾ ਆਦਿ ਹਾਜਰ ਸਨ।