ਪਿੰਡ ਕੰਧਾਲਾ ਜੱਟਾਂ (ਅੱਡਾ ਸਰਾਂ) ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਸਲਾਨਾ ਸਮਾਗਮ 12 ਅਪ੍ਰੈਲ ਤੋਂ ਸ਼ੁਰੂ

ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਅੱਡਾ ਸਰਾਂ

ਪਿੰਡ ਕੰਧਾਲਾ ਜੱਟਾਂ (ਅੱਡਾ ਸਰਾਂ)  ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਸਲਾਨਾ ਸਮਾਗਮ 12 ਅਪ੍ਰੈਲ ਤੋਂ ਸ਼ੁਰੂ
Mart Daar

ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਅੱਡਾ ਸਰਾਂ ਵੱਲੋ ਸਮੂਹ ਨਗਰ ਨਿਵਾਸੀ , ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਲਾਨਾ ਸਮਾਗਮ ਮਿਤੀ 12 ਅਪ੍ਰੈਲ 2024 ਤੋਂ 14 ਅਪ੍ਰੈਲ 2024 ਤੱਕ ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਮਨਾਏ ਜਾ ਰਹੇ ਹਨ ।ਇਸ ਸਬੰਧੀ ਪ੍ਰਬੰਧਕ ਸੇਵਾਦਾਰ ਕੁਲਵੰਤ ਸਿੰਘ , ਗੁਰਵਿੰਦਰ ਸਿੰਘ ਗਿੱਤਾ ਅਤੇ ਬਲਜੀਤ ਸਿੰਘ ਬੱਲੂ ਵੱਲੋਂ ਸਾਂਝੇ ਤੋਰ ਤੇ ਦੱਸਿਆ ਗਿਆ ਕਿ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਬੰਧ ਵਿੱਚ ਸਲਾਨਾ ਦੀ ਤਰਾਂ ਇਹ ਸਮਾਗਮ ਮਿਤੀ 12 ਅਪ੍ਰੈਲ ਤੋਂ ਮਨਾਏ ਜਾ ਰਹੇ ਹਨ ।

ਇਸ ਦੋਰਾਨ ਮਿਤੀ 12 ਅਪ੍ਰੈਲ ਨੂੰ ਚਾਰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨਾ ਦੇ ਭੋਗ ਮਿਤੀ 14 ਅਪ੍ਰੈਲ  ਨੂੰ ਠੀਕ ਸਵੇਰੇ 10:30 ਵਜੇ ਪੈਣਗੇ । ਇਸ ਉਪਰੰਤ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ ਸੰਗਤਾਂ ਨੂੰ ਕਥਾ ਨਾਲ ਅਤੇ ਭਾਈ ਪ੍ਰਤਾਪ ਸਿੰਘ ਹੜ੍ਹ ਦਾ ਕਵੀਸ਼ਰੀ ਜੱਥਾ ਸੰਗਤਾਂ ਨੂੰ ਕਵੀਸ਼ਰੀ ਨਾਲ ਨਿਹਾਲ ਕਰੇਗਾ । ਇਨ੍ਹਾਂ ਦਿਨਾਂ ਦੋਰਾਨ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤੇਗਾ । ਸਮੂਹ ਸਾਧ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।  
ਬਾਬਾ ਅਵਤਾਰ ਸਿੰਘ ਹੈੱਡ ਗ੍ਰਾਂਥੀ , ਬਾਬਾ ਰਣਜੀਤ ਸਿੰਘ ਹੈੱਡ ਗ੍ਰਾਂਥੀ , ਪ੍ਰਧਾਨ ਮਹਿੰਦਰ ਸਿੰਘ , ਕੁਲਵੰਤ ਸਿੰਘ , ਗੁਰਵਿੰਦਰ ਸਿੰਘ ਗਿੱਤਾ, ਬਲਜੀਤ ਸਿੰਘ ਬੱਲੂ , ਇੰਦਰਜੀਤ ਸਿੰਘ ਇੰਦਾ ,  ਮਨਜੀਤ ਸਿੰਘ ਸੈਕਟਰੀ , ਮਨਜੀਤ ਸਿੰਘ ਧਾਲੀਵਾਲ , ਰੇਸ਼ਮ ਸਿੰਘ , ਜਸਵੀਰ ਸਿੰਘ ਸ਼ੀਰਾ ਧਾਲੀਵਾਲ ਧਾਲੀਵਾਲ , ਆਗਿਆ ਸਿੰਘ , ਜਸਪਾਲ ਸਿੰਘ ਭੱਟੀ  , ਕੁਲਵਿੰਦਰ ਸਿੰਘ , ਸੁਖਵਿੰਦਰ ਸਿੰਘ ਸੁੱਖੂ , ਅਮਰੀਕ ਸਿੰਘ ਬੱਬੂ , ਜੀਤਾ , ਕਾਕਾ , ਮਨਰਾਜ ਸਿੰਘ ਧਾਲੀਵਾਲ, ਪ੍ਰਭਸਿਮਰਤ ਸਿੰਘ,  ਨਵਲ ਕਿਸ਼ੋਰ ।