ਡਾਇਮੰਡ ਭਾਰਤ ਸਨਮਾਨ ਪੱਤਰ ਨਾਲ ਸਨਮਾਨਿਤ - ਬਾਬਾ ਓਕਾਰ ਸਿੰਘ ਖਾਲਸਾ

ਡਾਇਮੰਡ ਭਾਰਤ ਸਨਮਾਨ ਪੱਤਰ ਨਾਲ ਸਨਮਾਨਿਤ - ਬਾਬਾ ਓਕਾਰ ਸਿੰਘ ਖਾਲਸਾ

ਡਾਇਮੰਡ ਭਾਰਤ ਸਨਮਾਨ ਪੱਤਰ ਨਾਲ ਸਨਮਾਨਿਤ - ਬਾਬਾ ਓਕਾਰ ਸਿੰਘ ਖਾਲਸਾ
mart daar

ਅੱਡਾ ਸਰਾਂ (ਜਸਵੀਰ ਕਾਜਲ) ਲੰਮੇ ਸਮੇਂ ਤੋਂ ਸਮਾਜਿਕ, ਧਾਰਮਿਕ, ਸਾਹਿਤਿਕ ਸੇਵਾਵਾਂ, ਗਰੀਬਾਂ ਲਈ ਖੜਨ ਵਾਲੇ  ਬਾਬਾ ਓਂਕਾਰ ਸਿੰਘ ਖਾਲਸਾ ਨੂੰ ਭਾਰਤੀ ਗਰਾਮੀਣ ਪੱਤਰਕਾਰ ਟਰੱਸਟ ਵਲੋਂ ਐਕਸੀਲੈਂਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।  ਇਹ ਅਵਾਰਡ ਸੰਸਥਾ ਦੇ ਪ੍ਰਧਾਨ ਰਾਕੇਸ਼ ਸ਼ਰਮਾ ਵੱਲੋਂ ਉਚੇਚੇ ਤੌਰ ਤੇ ਭੇਂਟ ਕੀਤਾ ਗਿਆ ।
         ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਾਬਾ ਖਾਲਸਾ ਨੇ ਦੱਸਿਆ ਮੇਰੇ ਦਾਦਾ ਜੀ ਪੰਜਾਬੀ ਸੂਬੇ ਲਈ ਜੇਲਾਂ ਕੱਟੀਆਂ, ਮੇਰੇ ਪਿਤਾ ਜੀ ਸ਼ਾਇਰ ਏ ਇਨਕਲਾਬ ਅਰਦਮਨ ਸਿੰਘ ਦਿਲਬਰ ਜੋ ਭਾਸ਼ਾ ਵਿਭਾਗ ਅਵਾਰਡ ਜੇਤੂ ਸਨ  ਪੰਜਾਬੀ ਸੂਬੇ ਲਈ ਜੇਲ ਕੱਟੀ , ਉਹ ਸਭ ਕੁਝ ਮੇਰੀਆਂ ਰਗਾਂ ਵਿੱਚ ਹੈ ਆਪਣੀ ਸਮਰੱਥਾ ਮੁਤਾਬਕ ਲੋਕ ਹਿੱਤ ਵਿੱਚ ਧਾਰਮਿਕ ਖੇਤਰ ਵਿੱਚ ਗਰੀਬਾਂ ਲਈ ਹਮੇਸ਼ਾ ਖੜਨ ਲਈ ਤਿਆਰ ਰਹਿੰਦਾ ਹਾਂ । ਇਸ ਸਨਮਾਨ ਨੇ ਮੈਨੂੰ ਹੋਰ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ ਹੈ । ਮੈਂ ਹਮੇਸ਼ਾ ਸਮਾਜਿਕ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਰਹਾਂਗਾ। ਅੰਤ ਵਿੱਚ ਸੰਸਥਾ ਦਾ ਮੈਂ ਇਸ ਅਵਾਰਡ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ