ਲੋਕਾਂ ਲਈ ਡ਼੍ਹਨ ਅਤੇ ਖੜ੍ਹਨ ਵਾਲੇ ਵਾਲੇ ਸਿਮਰਨਜੀਤ ਸਿੰਘ ਮਾਨ ਹੁਣ ਭਾਰਤੀ ਪਾਰਲੀਮੈਂਟ ਵਿਚ ਕੌਮ ਦੀ ਆਵਾਜ਼ ਬੁਲੰਦ ਕਰਨਗੇ

ਮਾਸਟਰ ਕੁਲਦੀਪ ਸਿੰਘ ਮਸੀਤੀ

ਲੋਕਾਂ ਲਈ ਡ਼੍ਹਨ ਅਤੇ ਖੜ੍ਹਨ ਵਾਲੇ  ਵਾਲੇ ਸਿਮਰਨਜੀਤ ਸਿੰਘ ਮਾਨ  ਹੁਣ ਭਾਰਤੀ ਪਾਰਲੀਮੈਂਟ ਵਿਚ ਕੌਮ ਦੀ ਆਵਾਜ਼ ਬੁਲੰਦ ਕਰਨਗੇ
mart daar

ਟਾਂਡਾ ਉੜਮੁੜ,20 ਜੁਲਾਈ (......)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਿੰਡ ਜੌਹਲਾਂ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ।ਪਾਰਟੀ ਦੇ ਸਰਪ੍ਰਸਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣਖੁਣ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੋਈ ਇਸ ਮੀਟਿੰਗ ਦੌਰਾਨ  ਪਾਰਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ  ਮਾਸਟਰ ਕੁਲਦੀਪ ਸਿੰਘ ਮਸੀਤੀ ਨੇ ਵਰਕਰਾਂ ਨੂੰ  ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ।ਇਸ ਮੌਕੇ ਉਨ੍ਹਾਂ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਰਾਜਸੀ ਪਾਰਟੀਆਂ ਨੇ  ਪੰਜਾਬ ਪੰਜਾਬੀਅਤ ਅਤੇ ਪੰਥ ਦਾ  ਬਹੁਤ ਨੁਕਸਾਨ ਕੀਤਾ ਹੈ ਜਿਸ ਕਾਰਨ  ਸੂਬਾ ਪੰਜਾਬ ਆਰਥਿਕ, ਵਿਕਾਸ, ਅਤੇ  ਹੋਰਨਾਂ ਪੱਖਾਂ ਤੋਂ ਬਹੁਤ ਪਛੜ ਚੁੱਕਿਆ ਹੈ  ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀਆਂ ਅਤੇ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੀਆਂ ਰਾਜਸੀ ਪਾਰਟੀਆਂ ਕਦੇ ਵੀ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਨਹੀਂ ਕਰ ਸਕਦੀਆਂ।ਉਨ੍ਹਾਂ ਇਸ ਮੌਕੇ ਪਾਰਟੀ ਸੁਪਰੀਮੋ ਸਿਮਰਜੀਤ ਸਿੰਘ ਮਾਨ ਦੇ  ਮੈਂਬਰ ਪਾਰਲੀਮੈਂਟ ਬਣਨ ਤੇ ਸਮੂਹ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ  ਕਿਹਾ ਕਿ ਕੌਮ ਲਈ ਅੜਨ ਅਤੇ ਖੜ੍ਹਨ ਵਾਲੇ ਸਿਮਰਨਜੀਤ ਸਿੰਘ ਮਾਨ ਹੁਣ ਪੰਥ   ਦੀ ਆਵਾਜ਼ ਭਾਰਤੀ ਪਾਰਲੀਮੈਂਟ ਵਿੱਚ ਉਠਾ ਕੇ ਸਿੱਖਾਂ ਦੇ ਚਿਰੋਕਣੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨਗੇ ।ਉਨ੍ਹਾਂ ਇਸ ਮੌਕੇ ਸਮੂਹ ਵਰਕਰਾਂ ਨੂੰ ਪਾਰਟੀ  ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਦਾ ਵਿਸਥਾਰ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ ।ਇਸ ਮੌਕੇ ਜਥੇਦਾਰ ਬਲਵੀਰ ਸਿਘ, ਤਜਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਜਰਨੈਲ ਸਿੰਘ, ਮਨਜਿੰਦਰ ਸਿੰਘ, ਰਘਵੀਰ ਸਿੰਘ, ਦਿਲਾਵਰ ਸਿੰਘ, ਸਰੂਪ ਸਿੰਘ, ਗੁਰਮੇਲ ਸਿੰਘ, ਜੋਗਿੰਦਰ ਸਿੰਘ, ਚਰਨਜੀਤ ਸਿੰਘ ਓਂਕਾਰ ਸਿੰਘ ,ਰਣਜੀਤ ਸਿੰਘ , ਦਿਲਪ੍ਰੀਤ ਸਿੰਘ  ਤੇ ਹੋਰ  ਪਾਰਟੀ ਵਰਕਰ  ਹਾਜ਼ਰ ਸਨ। 
ਫੋਟੋ 
ਕੈਪਸ਼ਨ:-ਪਿੰਡ ਜੌਹਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮਸੀਤੀ ਤੇ ਹੋਰ ਪਾਰਟੀ ਵਰਕਰ