ਕੀ ਹੋਵੇਗਾ ਫ੍ਰੀ 300 ਯੂਨਿਟ ਬਿਜਲੀ ਦਾ | ਸਾਰੇ ਸਵਾਲਾਂ ਦੇ ਜਵਾਬ

ਬਿਜਲੀ ਲੈ ਕੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ 300 ਯੂਨਿਟ ਫ੍ਰੀ ਦਿਤੇ ਜਾਣਗੇ, ਤੇ ਇਸ ਦਾ ਐਲਾਨ ਵੀ ਪੰਜਾਬ ਦੇ ਸੀ ਐਮ ਭਗਵੰਤ ਮਾਨ ਵਲੋਂ ਕਰ ਦਿਤਾ ਗਿਆ ਸੀ |

ਕੀ ਹੋਵੇਗਾ ਫ੍ਰੀ 300 ਯੂਨਿਟ ਬਿਜਲੀ ਦਾ | ਸਾਰੇ ਸਵਾਲਾਂ ਦੇ ਜਵਾਬ
mart daar

ਬਿਜਲੀ ਲੈ ਕੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ 300 ਯੂਨਿਟ ਫ੍ਰੀ ਦਿਤੇ ਜਾਣਗੇ, ਤੇ ਇਸ ਦਾ ਐਲਾਨ ਵੀ ਪੰਜਾਬ ਦੇ ਸੀ ਐਮ ਭਗਵੰਤ ਮਾਨ ਵਲੋਂ ਕਰ ਦਿਤਾ ਗਿਆ ਸੀ |

ਪਰ ਹਾਲੇ ਤਕ ਇਹ ਵੀ ਸਪਸ਼ਟ ਨਹੀਂ ਹੋਇਆ ਕਿ ਅਗਰ ਕਿਸੇ ਦਾ ਬਿੱਲ 300 ਯੂਨਿਟ ਤੋਂ ਜ਼ਿਆਦਾ ਆਉਂਦਾ ਹੈ ਤਾਂ ਕਿ ਉਸ ਨੂੰ ਪੂਰਾ ਬਿਲ ਦੇਣਾ ਪਵੇਗਾ ਯਾਂ 300 ਯੂਨਿਟ ਘਟਾ ਕੇ ਬਾਕੀ ਦਾ ਬਿੱਲ ਦੇਣਾ ਪਵੇਗਾ | ਸਰਕਾਰ ਵਲੋਂ ਇਹ ਸ਼ਪਸ਼ਟ ਕਰਨਾ ਚਾਹੀਦਾ ਹੈ | 
ਓਥੈ ਹੀ ਇਕ ਪੇਚ ਇਸ ਫ੍ਰੀ ਬਿਜਲੀ ਯੂਨਿਟਾਂ ਤੇ ਹੋਰ ਫਸ ਗਿਆ ਹੈ ਜੋ ਕੇ ਕੇਂਦਰ ਸਰਕਾਰ ਵਲੋਂ ਆਏ ਪੱਤਰ ਨੇ ਫਸਾਇਆ ਹੈ | ਕੇਂਦਰ ਸਰਕਾਰ ਦੇ ਵੱਲੋਂ ਕੁਝ ਹੁਕਮ ਜਾਰੀ ਕੀਤੇ ਗਏ ,ਪੰਜਾਬ ਦੇ ਉਤੇ ਦਬਾਅ ਪਾਇਆ ਕੇ ਪੰਜਾਬ SMNP ਦੇ ਅਧੀਨ ਸਮਾਰਟ ਪ੍ਰੀਪੇਡ ਬਿਜਲੀ ਦੇ ਮੀਟਰ ਲਗਵਾਏ | ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਗਾਰੰਟੀ ਉੱਤੇ ਸਵਾਲ ਖਡ਼੍ਹੇ ਹੋ ਰਹੇ ਨੇ ਕਿ ਕੀ ਇਹ ਗਾਰੰਟੀ ਪੂਰੀ ਹੋ ਜਾਵੇਗੀ, ਕੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫ਼ਤ ਮਿਲੇਗੀ | ਪ੍ਰੀਪੇਡ ਮੀਟਰ ਦਾ ਮਤਲਬ ਹੈ ਜਿਨ੍ਹਾਂ ਤੁਸੀਂ ਪੈਸਾ ਜਮਾ ਕਰਵਾਓ ਗੇ ਓਨੀ ਬਿਜਲੀ ਵਰਤ ਸਕੋਗੇ | ਉਦਾਹਰਣ ਦੇ ਤੌਰ ਤੇ ਜਿਸ ਤਰੀਕੇ ਨਾਲ ਤੁਸੀਂ ਆਪਣਾ ਫੋਨ ਰਿਚਾਰਜ ਕਰਾਉਂਦੇ ਹੋ |