ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ

ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ - ਆਸਟ੍ਰੇਲੀਆ 21 ਫਰਵਰੀ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਰਿਹਾ ਹੈ।

ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ
mart daar

ਪੀਐਮ ਮੌਰੀਸਨ ਨੇ ਕਿਹਾ, "ਸਾਨੂੰ ਆਸਟ੍ਰੇਲੀਆ ਦੀਆਂ ਸਰਹੱਦਾਂ ਬੰਦ ਕਰਨ ਦਾ ਫੈਸਲਾ ਲਏ ਲਗਪਗ ਦੋ ਸਾਲ ਹੋ ਗਏ ਹਨ। ਆਸਟ੍ਰੇਲੀਆ ਇਸ ਸਾਲ 21 ਫਰਵਰੀ ਨੂੰ ਬਾਕੀ ਰਹਿੰਦੇ ਵੀਜ਼ਾ ਧਾਰਕਾਂ ਲਈ ਸਾਡੀਆਂ ਸਰਹੱਦਾਂ ਨੂੰ ਮੁੜ ਖੋਲ੍ਹ ਦੇਵੇਗਾ।" ਸ਼ਰਤ ਸਿਰਫ ਇਹ ਹੈ ਕਿ ਦਾਖਲਾ ਲੈਣ ਵਾਲਿਆਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਪਿਛਲੇ ਸਾਲ 20 ਮਾਰਚ ਨੂੰ ਆਸਟਰੇਲੀਆ ਨੇ ਕੋਰੋਨਵਾਇਰਸ ਮਹਾਂਮਾਰੀ ਕਾਰਨ ਦੁਨੀਆ ਦੀਆਂ ਸਭ ਤੋਂ ਸਖ਼ਤ ਸਰਹੱਦੀ ਪਾਬੰਦੀਆਂ ਦੀ ਸ਼ੁਰੂਆਤ ਕੀਤੀ ਸੀ। ਇਸ ਪਾਬੰਦੀ ਤੋਂ ਬਾਅਦ ਇੱਥੇ ਦੀ ਲਗਪਗ ਸਾਰੀਆਂ ਯਾਤਰਾਵਾਂ ਬੰਦ ਹੋ ਗਈਆਂ ਸਨ । ਆਸਟ੍ਰੇਲੀਆ ਸਰਕਾਰ ਦੀ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ 'ਚ ਦੇਸ਼ ਦੀ ਸਰਹੱਦੀ ਲਾਈਨ ਨੂੰ ਸੈਲਾਨੀਆਂ ਲਈ ਖੋਲ੍ਹਣ ਦਾ ਅਹਿਮ ਫੈਸਲਾ ਲਿਆ ਗਿਆ ਹੈ ਅਤੇ ਇਕ ਵਾਰ ਫਿਰ ਆਸਟ੍ਰੇਲੀਆ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਲਗਪਗ ਸਾਰੇ ਰਾਜਾਂ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਕੋਵਿਡ ਦੇ ਕੇਸਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਦੇ ਨਾਲ ਹੀ ਦੇਸ਼ ਦੇ 90 ਫੀਸਦੀ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਲਗਪਗ 88 ਲੱਖ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੂਸਟਰ ਡੋਜ਼ ਦਿੱਤੀ ਗਈ ਹੈ।