ਕੈਨੇਡਾ ਤੇ ਅਮਰੀਕਾ - ਹਜ਼ਾਰਾਂ ਭਾਰਤੀਆਂ ਦੇ ਵੀਜ਼ੇ ਰੱਦ ਹੋ ਸਕਦੇ ਹਨ

ਕੈਨੇਡਾ ਤੇ ਅਮਰੀਕਾ - ਹਜ਼ਾਰਾਂ ਭਾਰਤੀਆਂ ਦੇ ਵੀਜ਼ੇ ਰੱਦ ਹੋ ਸਕਦੇ ਹਨ - ਗੁਜਰਾਤੀ ਪਰਿਵਾਰ ਦੀ ਮੌਤ ਮਾਮਲਾ

ਕੈਨੇਡਾ ਤੇ ਅਮਰੀਕਾ - ਹਜ਼ਾਰਾਂ ਭਾਰਤੀਆਂ ਦੇ ਵੀਜ਼ੇ ਰੱਦ ਹੋ ਸਕਦੇ ਹਨ

ਅਮਰੀਕਾ ਦੇ ਬਾਰਡਰ ਤੋਂ ਕੁਝ ਮੀਟਰ ਦੀ ਦੂਰੀ ‘ਤੇ ਮੌਤ ਦੇ ਮੂੰਹ ਵਿਚ ਗਏ ਭਾਰਤੀ ਪਰਿਵਾਰ ਦੇ ਮਸਲੇ ਨੂੰ ਕੈਨੇਡਾ ਤੇ ਅਮਰੀਕਾ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ ਤੇ ਵੀਜ਼ਾ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ਦੌਰਾਨ ਹਜ਼ਾਰਾਂ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋ ਸਕਦੀਆਂ ਹਨ। ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਇਸ ਗੱਲ ਦੀ ਜਾਂਚ ਹੋਣ ਤੋਂ ਬਾਅਦ ਵੀ ਵੀਜ਼ਾ ਜਾਰੀ ਕੀਤਾ ਜਾਵੇਗਾ ਕਿ ਸਬੰਧਤ ਵਿਅਕਤੀ ਦਾ ਕੈਨੇਡਾ ਆਉਣ ਦਾ ਮਕਸਦ ਕੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੀ ਇਹ ਮੰਨ ਚੁੱਕੇ ਹਨ ਕਿ ਵੱਡੀ ਗਿਣਤੀ ਵਿਚ ਭਾਰਤੀ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਜਾਂ ਕੈਨੇਡਾ ਪਹੁੰਚਣਾ ਚਾਹੁੰਦੇ ਹਨ। ਗਾਰੰਟੀਸ਼ੁਦਾ ਵੀਜ਼ੇ ‘ਤੇ ਗੁਜਰਾਤ ਦੇ ਜਗਦੀਸ਼ ਪਟੇਲ ਆਪਣੇ ਪਰਿਵਾਰ ਸਣੇ ਵਿਜ਼ੀਟਰ ਵੀਜ਼ਾ ‘ਤੇ ਕੈਨੇਡਾ ਦਾਖਲ ਹੋਇਆ ਤੇ ਫਿਰ ਰਾਤ ਦੇ ਹਨ੍ਹੇਰੇ ਵਿਚ ਅਮਰੀਕਾ ਵੱਲ ਕਦਮ ਵਧਾਏ । ਇਹ ਪਰਿਵਾਰ 12 ਜਨਵਰੀ ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ ਤੇ ਇਥੋਂ ਜਗਦੀਸ਼ ਪਟੇਲ ਨੇ ਆਪਣੇ ਪਿਤਾ ਤੇ ਚਚੇਰੇ ਭਰਾ ਨੂੰ ਫੋਨ ਕਰਕੇ ਸਾਰਾ ਕੁਝ ਠੀਕ-ਠਾਕ ਹੋਣ ਬਾਰੇ ਦੱਸਿਆ।  ਟੋਰਾਂਟੋ ਤੋਂ ਇਹ ਪਰਿਵਾਰ ਮੈਨੀਟੋਬਾ ਰਵਾਨਾ ਹੋ ਗਿਆ ਜਿਥੇ ਟ੍ਰੈਵਲ ਏਜੰਟ ਦੇ ਸਾਥੀਆਂ ਵੱਲੋਂ ਸਰਹੱਦ ਪਾਰ ਕਰਵਾਈ ਜਾਣੀ ਸੀ। ਅਮਰੀਕਾ ਵੱਲ ਜਾਣ ਲੱਗਿਆਂ ਹੀਟਿੰਗ ਦਾ ਕੋਈ ਪ੍ਰਬੰਧ ਉਹਨਾਂ ਪਾਸ ਨਹੀਂ ਸੀ , ਜਿਸ ਕਰਕੇ ਉਹ ਠੰਡ ਬ੍ਰਦਾਸ਼ਤ ਨਹੀਂ ਕਰ ਪਾਏ ਅਤੇ ਉਹ ਠੰਡ ਦੀ ਭੈਂਟ ਚੜ੍ਹ ਗਏ |