ਇਸ ਵਾਰ ਨਹੀਂ ਸੀ ਚੋਣ ਲੜਨ ਦਾ ਇਰਾਦਾ : ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਇਸ ਵਾਰ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਸੀ ਪਰ ਪਾਰਟੀ ਵੱਲੋਂ ਕੀਤੇ ਗਏ ਹੁਕਮ ਨੂੰ ਉਨ੍ਹਾਂ ਨੇ ਹਮੇਸ਼ਾ ਹੀ ਸਿਰ ਮੱਥੇ ਮੰਨਿਆ ਹੈ ਅਤੇ ਪਾਰਟੀ ਦੇ ਕੀਤੇ ਹੁਕਮ ਤਹਿਤ ਹੀ ਉਹ ਇਸ ਵਾਰ ਚੋਣ ਲੜ ਰਹੇ ਹਨ।

ਇਸ ਵਾਰ ਨਹੀਂ ਸੀ ਚੋਣ ਲੜਨ ਦਾ ਇਰਾਦਾ : ਪ੍ਰਕਾਸ਼ ਸਿੰਘ ਬਾਦਲ

ਲੰਬੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਭੀਟੀਵਾਲਾ ਦਾ ਦੌਰਾ ਕੀਤਾ। ਭਗਵੰਤ ਮਾਨ ਵੱਲੋਂ ਬੀਤੇ ਦਿਨ ਚੋਣ ਪ੍ਰਚਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਆਰਾਮ ਕਰਨ ਦੀ ਸਲਾਹ ਦੇਣ ਦੇ ਬਿਆਨ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਇਸ ਵਾਰ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਸੀ ਪਰ ਪਾਰਟੀ ਵੱਲੋਂ ਕੀਤੇ ਗਏ ਹੁਕਮ ਨੂੰ ਉਨ੍ਹਾਂ ਨੇ ਹਮੇਸ਼ਾ ਹੀ ਸਿਰ ਮੱਥੇ ਮੰਨਿਆ ਹੈ ਅਤੇ ਪਾਰਟੀ ਦੇ ਕੀਤੇ ਹੁਕਮ ਤਹਿਤ ਹੀ ਉਹ ਇਸ ਵਾਰ ਚੋਣ ਲੜ ਰਹੇ ਹਨ।

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਸਮੇਂ ਦੌਰਾਨ ਅਕਾਲੀ ਸਰਕਾਰ ਸਮੇਂ ਹੋਏ ਕੰਮਾਂ ਦਾ ਵਰਣਨ ਕੀਤਾ, ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਵੱਲੋਂ ਜੋ ਕੁਝ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਹ ਖੇਤੀ ਕਾਨੂੰਨ ਲੋਕ ਹਿੱਤਾਂ ਦੇ ਵਿਚ ਨਹੀਂ ਸਨ, ਜਿਸ ਕਰਕੇ ਵਾਪਸ ਲੈਣੇ ਪਏ। ਡੇਰਾ ਸਿਰਸਾ ਮੁਖੀ ਦੀ ਪੈਰੋਲ ਦੇ ਮਾਮਲੇ ਨੂੰ ਟਾਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਾਮਲਾ ਕੋਰਟ ਦਾ ਹੈ ਅਤੇ ਕੋਰਟ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦੇ, ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਕਦੇ ਕਿਸੇ ਨਾਲ ਕੋਈ ਜ਼ਾਤੀ ਲੜਾਈ ਨਹੀਂ ਲੜੀ, ਉਨ੍ਹਾਂ ਦੀ ਲੜਾਈ ਹਮੇਸ਼ਾਂ ਅਸੂਲਾਂ ਦੀ ਰਹੀ ਹੈ ਤੇ ਅਸੂਲਾਂ ਤੇ ਸਦਾ ਡਟੇ ਰਹਿਣਗੇ।