ਚੋਰੀ ਦੇ ਮੁਕੱਦਮੇ ਚੋਂ ਫਰਾਰ ਹੋਇਆ ਵਿਅਕਤੀ ਟਾਂਡਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਚੋਰੀ ਦੇ ਮੁਕੱਦਮੇ ਚੋਂ ਫਰਾਰ ਹੋਇਆ ਵਿਅਕਤੀ ਟਾਂਡਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਅੱਡਾ ਸਰਾਂ ( ਜਸਵੀਰ ਕਾਜਲ)
ਥਾਣਾ ਟਾਂਡਾ ਮੁਖੀ ਸਬ-ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਚੋਰੀ ਵਿੱਚ ਫ਼ਰਾਰ ਹੋਏ ਵਿਅਕਤੀਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ । ਜਿਸ ਦੌਰਾਨ ASI ਮਨਿੰਦਰ ਕੌਰ ਥਾਣਾਂ ਟਾਂਡਾ ਜਦ ਪੁਲਿਸ ਸਾਥੀਆਂ ਸਮੇਤ ਗਸ਼ਤ ਤੇ ਸਨ ,ਕਿਸੇ ਮੁਖਬਰੀ ਦੀ ਖਬਰ ਦੇ ਚੋਰੀ ਵਿਚ ਦੋਸ਼ੀ ਫਰਾਰ ਹੋਏ ਮੁਲਜ਼ਮ ਨੂੰ ਘੇਰਾ ਪਾ ਕੇ ਕਾਬੂ ਪਾਉਣ ਦੀ ਸਫ਼ਲਤਾ ਪ੍ਰਾਪਤ ਕੀਤੀ ਹੈ । ਦੋਸ਼ੀ ਅਜੇ ਕੁਮਾਰ ਪੁੱਤਰ ਰੰਗੂ ਰਾਮ ਵਾਸੀ ਛਾਉਣੀ ਕਲਾਂ ਸਧਰ ਥਾਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਦੇ ਉਕਤ ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ! ਦੋਸ਼ਿ ਕੋਲੋ ਪੁਛਗਿਛ ਜਾਰੀ ਹੈ ।