ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਵੱਲੋਂ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸੰਬੰਧੀ ਮਿੱਲ ਮੈਨੇਜਮੈਂਟ ਰੰਧਾਵਾ ਨੂੰ ਦਿੱਤਾ ਮੰਗ ਪੱਤਰ

ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਵੱਲੋਂ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸੰਬੰਧੀ ਮਿੱਲ ਮੈਨੇਜਮੈਂਟ ਰੰਧਾਵਾ ਨੂੰ ਦਿੱਤਾ ਮੰਗ ਪੱਤਰ

ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਵੱਲੋਂ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸੰਬੰਧੀ ਮਿੱਲ ਮੈਨੇਜਮੈਂਟ ਰੰਧਾਵਾ ਨੂੰ ਦਿੱਤਾ ਮੰਗ ਪੱਤਰ
mart daar

ਗੜ੍ਹਦੀਵਾਲਾ 26 ਸਤੰਬਰ(ਸੁਖਦੇਵ ਰਮਦਾਸਪੁਰ  )
ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਵਲੋਂ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਦੀ ਅਗਵਾਈ ਹੇਠ ਗੰਨਾ ਕਾਸਤਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਅਤੇ ਮਿੱਲ ਨੂੰ  ਇੱਕ ਨਵੰਬਰ ਤੋ ਚਲਾਉਣ ਸਬੰਧੀ ਏ.ਬੀ.ਸੂਗਰ ਮਿੱਲ ਰੰਧਾਵਾ ਦੇ ਪ੍ਰੈਜੀਡੈਂਟ ਬਲਵੰਤ ਸਿੰਘ ਗਰੇਵਾਲ ਨੂੰ ਇੱਕ ਮੰਗ ਪੱਤਰ ਸੋਪਿਆ  ਗਿਆ।ਇਸ ਮੌਕੇ  ਮੰਗ ਪੱਤਰ ਵਿੱਚ ਕਿਹਾ ਕਿ ਏ.ਬੀ.ਸੂਗਰ ਮਿੱਲ ਰੰਧਾਵਾ ਨੂੰ ਇੱਕ ਨਵੰਬਰ ਤੋ ਚਲਾਈ ਜਾਵੇ, ਹਰ ਕਿਸਾਨ ਦੇ ਇੱਕ ਕਿੱਲੇ ਗੰਨੇ ਬਾਂਡ ਦੀਆਂ ਦੋ ਪਰਚੀਆਂ ਜਾਣ ਤਾਂ ਜੋ ਹਰ ਕਿਸਾਨ ਦਾ ਗੰਨਾ ਸਮੇਂ ਸਿਰ ਮਿੱਲ ਨੂੰ ਸਪਲਾਈ ਹੋ ਸਕੇ। ਗੰਨੇ ਦੀਆਂ ਨਵੀਆਂ ਵਰਾਇਟੀਆਂ ਦਾ ਬੀਜ ਸਮੂਹ ਕਿਸਾਨਾਂ ਨੂੰ ਵਾਜਵ ਰੇਟ ਤੇ ਮਹੁੱਈਆ ਕਰਵਾਇਆ ਜਾਵੇ।ਜਿਹੜੇ ਸੈਂਟਰ ਸਰਕਾਰ ਨੇ 15 ਰੁਪਏ ਪ੍ਰਤੀ ਕੁਇੰਟਲ ਵਾਧੇ ਦੇ ਹਿਸਾਬ ਨਾਲ ਪਾਏ ਹਨ ਉਹ ਕਿਸਾਨਾਂ ਨੂੰ ਪਿਛਲੇ ਸਾਲ ਵਾਲੇ ਰੇਟ ਨਾਲ ਜੋੜਕੇ ਦਿੱਤੇ ਜਾਣ।ਗੰਨੇ ਦੀ ਫਸਲ ਤੇ ਲਾਗਤ ਜਿਆਦਾ ਆਉਣ ਕਰਕੇ ਗੰਨੇ ਦਾ ਰੇਟ ਵਿੱਚ ਉਚਿੱਤ  ਵਾਧੇ ਦੀ ਮੰਗ ਕਰਦੇ ਹਾਂ।ਇਸ ਤੋਂ ਇਲਾਵਾ ਮਿੱਲ ਏਰੀਏ ਦੇ ਗੰਨੇ ਨੂੰ ਪਹਿਲ ਦੇ ਅਧਾਰ ਤੇ ਪੀੜਿਆਂ ਜਾਵੇ।ਪਹਿਲੇ ਦੋ ਮਹੀਨਿਆਂ ਵਿੱਚ ਆਉਟ ਏਰੀਏ ਦੇ ਗੰਨੇ ਦੀ ਸਪਲਾਈ ਬਿੱਲਕੁੱਲ ਬੰਦ ਰੱਖੀ ਜਾਏ ਅਤੇ ਏਰੀਏ ਨੂੰ ਪਹਿਲ ਦਿੱਤੀ ਜਾਵੇ।ਇਸ ਮੌਕੇ ਮੰਗ ਕੀਤੀ ਗਈ ਕਿ ਮਿੱਲ ਗੇਟ ਦੇ ਬਾਹਰ ਸਾਡੇ ਕਿਸੇ ਵੀ ਕਿਸਾਨ ਦੇ ਗੰਨੇ ਦੀ ਟਰਾਲੀ ਬਾਹਰ ਨਾਂ ਆਉਣ ਦਿੱਤੀ ਜਾਵੇ।ਇਸ ਮੌਕੇ ਮਿੱਲ ਮੈਨੇਜਮੈਂਟ ਵਲੋਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੂ ਹੱਲ ਕਰਨ ਦੇ ਉਪਰਾਲੇ ਕੀਤੇ ਜਾਣਗੇ ।ਇਸ ਮੌਕੇ ਪ੍ਰੀਤ ਮੋਹਨ ਸਿੰਘ ਝੱਜੀਪਿੰਡ,ਹਰਕਮਲਜੀਤ ਸਿੰਘ ਬਲਾਲਾ,ਹਰਵਿੰਦਰ ਸਿੰਘ, ਅਮਰਜੀਤ ਸਿੰਘ ਧੁੱਗਾ,ਜੁਝਾਰ ਸਿੰਘ ਕੇਸੋਪੁਰ,ਹਰਕਮਲ ਸਿੰਘ,ਪ੍ਰਭਜੋਤ ਸਿੰਘ ਟਾਂਡਾ, ਅਮਰਜੀਤ ਸਿੰਘ ਮੂਨਕ,ਲਖਵਿੰਦਰ ਸਿੰਘ ,ਅਮਰਜੀਤ ਸਿੰਘ ਅਰਗੋਵਾਲ,ਰਾਜੀਵ ਕੁਮਾਰ ,ਨਰਿੰਦਰਪਾਲ ਸਿੰਘ ,ਗੁਰਬਖਸ਼ ਸਿੰਘ ਕੁਰਾਲਾ,ਜਤਿੰਦਰ ਸਿੰਘ ,ਕਾਕਾ ਮੂਨਕ ਅਤੇ ਹੋਰ ਮੈਂਬਰ ਹਾਜਿਰ ਸਨ ।