ਚੰਨੀ ਨੇ ਰੇਹੜੀ ਤੋਂ ਖਾਧੇ ਗੋਲਗੱਪੇ - ਲੋਕਾਂ ਨਾਲ ਖਿਚਾਈਆਂ ਸੈਲਫੀਆਂ

ਸ਼ੁੱਕਰਵਾਰ ਨੂੰ ਚਮਕੌਰ ਸਾਹਿਬ ( Chamkaur Sahib ) ਜਾਂਦੇ ਸਮੇੰ ਸੀ.ਐੱਮ ਚੰਨੀ ( Charanjit Singh Chani ) ਦੇਰ ਸ਼ਾਮ ਭਵਾਨੀਗੜ੍ਹ ( Bhavanigarh ) 'ਚ ਟਰੱਕ ਯੂਨੀਅਨ ਨੇੜੇ ਹਾਈਵੇ ਕਿਨਾਰੇ ਲੱਗੀ ਰੇਹੜੀ 'ਤੇ ਖੜ ਕੇ ਗੋਲ-ਗੱਪੇ, ਦਹੀ-ਭੱਲੇ ਖਾਂਦੇ ਦਿਖਾਈ ਦਿੱਤੇ ਤੇ ਇੱਕ ਫੜੀ ਵਾਲੇ ਕੋਲੋਂ ਕੇਲੇ ਵੀ ਖਰੀਦੇ।

ਚੰਨੀ ਨੇ ਰੇਹੜੀ ਤੋਂ ਖਾਧੇ ਗੋਲਗੱਪੇ - ਲੋਕਾਂ ਨਾਲ ਖਿਚਾਈਆਂ ਸੈਲਫੀਆਂ
mart daar

ਸ਼ੁੱਕਰਵਾਰ ਨੂੰ ਮਾਨਸਾ 'ਚ ਪਾਰਟੀ ਉਮੀਦਵਾਰ ਦੇ ਹੱਕ 'ਚ ਆਖਰੀ ਗੇੜ ਦਾ ਚੋਣ ਪ੍ਰਚਾਰ ਮੁਕੰਮਲ ਕਰਨ ਤੋਂ ਬਾਅਦ ਚਮਕੌਰ ਸਾਹਿਬ ਜਾਂਦੇ ਸਮੇ ਸੀ.ਐੱਮ ਚੰਨੀ ਦੇਰ ਸ਼ਾਮ ਭਵਾਨੀਗੜ੍ਹ 'ਚ ਟਰੱਕ ਯੂਨੀਅਨ ਨੇੜੇ ਹਾਈਵੇ ਕਿਨਾਰੇ ਲੱਗੀ ਰੇਹੜੀ 'ਤੇ ਖੜ ਕੇ ਗੋਲ-ਗੱਪੇ, ਦਹੀ-ਭੱਲੇ ਖਾਂਦੇ ਦਿਖਾਈ ਦਿੱਤੇ । ਇਸ ਦੌਰਾਨ ਚੰਨੀ ਦੇ ਨਾਲ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਤੇ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਸਮੇਤ ਹੋਰ ਲੋਕਾਂ ਨੇ ਵੀ ਉਨ੍ਹਾਂ ਨਾਲ ਗੋਲ ਗੱਪਿਆਂ ਦਾ ਸੁਆਦ ਚੱਖਿਆ। ਚੰਨੀ ਆਪਣੇ ਸੁਰੱਖਿਆ ਕਰਮੀਆਂ ਨੂੰ ਉਨ੍ਹਾਂ ਦੇ ਕਾਰਨ ਹਾਈਵੇਅ 'ਤੇ ਜਾਮ ਨਾ ਲੱਗਣ ਦੀ ਹਦਾਇਤ ਵੀ ਕਰਦੇ ਰਹੇ। ਸੂਬੇ ਦੇ ਮੁੱਖ ਮੰਤਰੀ ਨੂੰ ਗੋਲ ਗੱਪੇ ਦੀ ਰੇਹੜੀ ਵਾਲੇ ਪ੍ਰਵਾਸੀ ਨੇ ਨਹੀੰ ਪਛਾਣਿਆ ਤਾਂ ਨਾਲ ਦੇ ਲੋਕਾਂ ਨੇ ਉਸਨੂੰ ਦੱਸਿਆ ਕਿ ਮੁੱਖ ਮੰਤਰੀ ਚੰਨੀ ਉਸਦੀ ਰੇਹੜੀ 'ਤੇ ਗੋਲ ਗੱਪੇ ਖਾਣ ਆਏ ਹਨ। ਗੋਲ ਗੱਪੇ ਖਾਣ ਤੋੰ ਬਾਅਦ ਚੰਨੀ ਨੇ ਦਹੀ ਭੱਲੇ ਦਾ ਸਵਾਦ ਵੀ ਲਿਆ । ਗੋਲ ਗੱਪੇ ਵੇਚਣ ਵਾਲੇ ਰਾਜੂ ਤੇ ਰੇਹੜੀ ਦੇ ਮਾਲਕ ਦੁਰਜਨ ਸਿੰਘ ਨੇ ਦੱਸਿਆ ਹਨੇਰੇ 'ਚ ਸੱਚਮੁੱਚ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਨੂੰ ਨਹੀਂ ਪਛਾਣਿਆ । ਦੁਰਜਨ ਸਿੰਘ ਨੇ ਦੱਸਿਆ ਕਿ ਸੀ.ਐਮ ਚੰਨੀ ਗੋਲ ਗੱਪੇ ਖਾਣ ਤੋ ਬਾਅਦ ਉਸਨੂੰ 500 ਰੁਪਏ ਦੇ ਕੇ ਗਏ ਹਨ। ਇਸ ਦੌਰਾਨ ਸੀ.ਐੱਮ ਚੰਨੀ ਨਾਲ ਸੈਲਫੀਆ ਲੈਣ ਦੇ ਇੱਛੁਕ ਲੋਕਾਂ ਨੂੰ ਚੰਨੀ ਨੇ ਖੁੱਲ੍ਹੇ ਦਿਲ ਨਾਲ ਸੈਲਫੀਆਂ ਵੀ ਲੈਣ ਦਿੱਤੀਆਂ।