ਐੱਸਐੱਸਪੀ ਨੇ ਟਾਂਡਾ ਵਿਚ ਲੱਗੇ ਲੰਗਰ ਸਥਾਨਾਂ ਉਪਰ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ
ਅਮਰਨਾਥ ਯਾਤਰੀਆਂ ਦੇ ਲਈ ਲਗਾਏ ਗਏ ਲੰਗਰ ਵਾਲੇ ਸਥਾਨਾਂ ਦਾ ਕੀਤਾ ਦੌਰਾ
ਅੱਡਾ ਸਰਾਂ 16 ਜੁਲਾਈ (ਜਸਵੀਰ ਕਾਜਲ )
ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨੇ ਟਾਂਡਾ ਦੇ ਵੱਖ ਵੱਖ ਇਲਾਕੇ ਦੇ ਵਿਚ ਸੁਰੱਖਿਆ ਪ੍ਰਬੰਧਾਂ ਵਾਰੇ ਜਾਣਕਾਰੀ ਲਈ । ਇਸ ਮੌਕੇ ਡੀ ਐੱਸ ਪੀ ਟਾਂਡਾ ਕੁਲਵੰਤ ਸਿੰਘ 'ਥਾਣਾ ਇੰਚਾਰਜ ਉਂਕਾਰ ਸਿੰਘ ਬਰਾੜ ਵੀ ਮੌਜੂਦ ਸਨ ।ਐੱਸ ਐੱਸ ਪੀ ਟਾਂਡਾ ਦੇ ਅਲੱਗ ਅਲੱਗ ਪਾਰਕਾਂ ਅਤੇ ਇਲਾਕਿਆਂ ਦੇ ਨਾਲ ਨਾਲ ਸ੍ਰੀ ਅਮਰਨਾਥ ਯਾਤਰੀਆਂ ਦੇ ਲਈ ਲਗਾਏ ਗਏ ਲੰਗਰ ਵਾਲੇ ਸਥਾਨਾ ਦਾ ਵੀ ਦੌਰਾ ਕੀਤਾ ।ਇਸ ਮੌਕੇ ਉਨ੍ਹਾਂ ਨੇ ਥਾਣਾ ਟਾਂਡਾ ਦਾ ਵੀ ਨਿਰੀਖਣ ਕੀਤਾ ।ਸੁਰੱਖਿਆ ਪ੍ਰਬੰਧ ਲਗਾਤਾਰ ਵਧੀਆ ਰੱਖਣ ਦਾ ਆਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੇ ਪ੍ਰਬੰਧ ਪੁਖਤਾ ਲਈ ਪੁਲਸ ਦੀਆਂ ਟੀਮਾਂ ਹਮੇਸ਼ਾ ਤਿਆਰ ਰਹਿੰਦੀਆਂ ਹਨ ।ਲੰਗਰ ਕਮੇਟੀਆਂ ਅਤੇ ਸੇਵਾਦਾਰਾਂ ਨੇ ਸੁਰੱਖਿਆ ਦੇ ਵਧੀਆ ਪ੍ਰਬੰਧਾਂ ਲਈ ਜ਼ਿਲ੍ਹਾ ਪੁਲੀਸ ਦਾ ਧੰਨਵਾਦ ਕੀਤਾ