ਪਿੰਡ ਬਾਬਕ ਦੀ ਸੜਕ ਹਾਦਸੇ ਦੌਰਾਨ ਜਖਮੀ ਹੋਈ ਲੜਕੀ ਦੇ ਇਲਾਜ ਲਈ ਦਸੂਹਾ ਵੱਲੋ ਸਹਾਇਤਾ ਰਾਸ਼ੀ ਭੇਂਟ। 

ਪਿੰਡ ਬਾਬਕ ਦੀ ਸੜਕ ਹਾਦਸੇ ਦੌਰਾਨ ਜਖਮੀ ਹੋਈ ਲੜਕੀ ਦੇ ਇਲਾਜ ਲਈ ਦਸੂਹਾ ਵੱਲੋ ਸਹਾਇਤਾ ਰਾਸ਼ੀ ਭੇਂਟ। 

ਪਿੰਡ ਬਾਬਕ ਦੀ ਸੜਕ ਹਾਦਸੇ ਦੌਰਾਨ ਜਖਮੀ ਹੋਈ ਲੜਕੀ ਦੇ ਇਲਾਜ ਲਈ ਦਸੂਹਾ ਵੱਲੋ ਸਹਾਇਤਾ ਰਾਸ਼ੀ ਭੇਂਟ। 
mart daar

ਪਿੰਡ ਬਾਬਕ ਦੀ ਸੜਕ ਹਾਦਸੇ ਦੌਰਾਨ ਜਖਮੀ ਹੋਈ ਲੜਕੀ ਦੇ ਇਲਾਜ ਲਈ ਦਸੂਹਾ ਵੱਲੋ ਸਹਾਇਤਾ ਰਾਸ਼ੀ ਭੇਂਟ। 

ਅੱਡਾ  ਸਰਾਂ  (ਜਸਵੀਰ ਕਾਜਲ)

ਹਲਕਾ ਉੜਮੁੜ ਟਾਂਡਾ ਵਿੱਚ ਲੋੜਵੰਦ ਪਰਿਵਾਰਾ ਦੀ ਭਲਾਈ ਲਈ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵੱਲੋ ਚਲਾਈਆ ਲੋਕ ਭਲਾਈ ਦੀਆ ਸਕੀਮਾ ਤਹਿਤ ਅੱਜ ਪਿੰਡ ਬਾਬਕ ਦੇ ਲੋੜਵੰਦ ਪਰਿਵਾਰ ਦੀ ਲੜਕੀ ਤਮੰਨਾ ਜੋ ਸੜਕ ਹਾਦਸੇ ਦੌਰਾਨ ਜਖਸੀ ਹੋ ਗਈ ਸੀ। ਉਸਦੇ ਇਲਾਜ ਲਈ ਲੜਕੀ ਦੇ ਪਿਤਾ ਰਜਿੰਦਰ ਸਿੰਘ ਨੂੰ ਸਹਾਇਤਾ ਰਾਸ਼ੀ ਭੇਂਟ ਕਰਦਿਆ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਹਲਕੇ ਦੇ ਹਰ ਲੋੜਵੰਦ ਪਰਿਵਾਰ ਦੀ ਮਦਦ ਕਰਨਾ ਹੀ। ਉਹਨਾ ਦਾ ਮੁੱਖ ਮਿਸ਼ਨ ਹੈ ਕਿਉਕਿ ਅੱਜ ਇਲਾਜ ਕਰਾਉਣਾ ਗਰੀਬ ਲੋਕਾ ਦੇ ਵੱਸ ਤੋ ਬਾਹਰ ਹੋ ਗਿਆ ਹੈ। ਜਿਸ ਵੱਲ ਸਰਕਾਰਾ ਦਾ ਕੋਈ ਧਿਆਨ ਨਹੀ ਹੈ। ਉਨਾ ਕਿਹਾ ਕਿ ਕਿੰਨੀ ਸਰਮ ਵਾਲੀ ਗੱਲ ਹੈ ਕਿ ਸਰਕਾਰੀ ਹਸਪਤਾਲ ਟਾਂਡਾ ਵਿੱਚ ਅਜੇ ਤੱਕ ਸਕੈਨਿੰਗ ਮਸ਼ੀਨ ਦੀ ਸਹੂਲਤ ਉਪਲੱਬਧ ਨਹੀ ਹੈ। ਗਰੀਬ ਦਾ ਇਲਾਜ ਕਿੱਥੋ ਹੋਏਗਾ। ਉਹਨਾ ਸਮੂਹ ਐਨ ਆਰ ਆਈ ਲੋਕਾ ਨੂੰ ਬੇਨਤੀ ਕੀਤੀ ਕਿ ਸਾਰੇ ਰਲ ਮਿਲ ਹੰਭਲਾ ਮਾਰੀਏ ਕਿ ਹਲਕਾ ਉੜਮੁੜ ਟਾਂਡਾ ਵਿੱਚ ਵਧੀਆ ਹਸਪਤਾਲ ਬਣਾਈਏ। ਜਿਸ ਵਿੱਚ ਗਰੀਬ ਲੋੜਵੰਦ ਪਰਿਵਾਰਾ ਨੂੰ ਇਲਾਜ ਲਈ ਸਹੂਲਤ ਮਿਲ ਸਕੇ। ਮਨੁੱਖਤਾ ਦੀ ਸੱਚੀ ਸੇਵਾ ਕਿਸੇ ਦੀ ਜਿੰਦਗੀ ਬਚਾਉਣਾ ਹੀ ਹੈ। ਇਸ ਮੌਕੇ ਪਰਿਵਾਰ ਵਲੋ ਸੂਬੇਦਾਰ ਧਰਮ ਸਿੰਘ ਤੇ ਨੰਬਰਦਾਰ ਸਵਰਨ ਸਿੰਘ ਨੇ ਮਨਜੀਤ ਸਿੰਘ ਦਸੂਹਾ ਦਾ ਧੰਨਵਾਦ ਕੀਤਾ। ਤੇ ਕਿਹਾ ਮਨਜੀਤ ਦਸੂਹਾ ਗਰੀਬਾ ਦਾ ਮਸੀਹਾ ਬਣ ਕੇ ਕੰਮ ਕਰ ਰਹੇ ਹਨ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਸੂਬੇਦਾਰ ਧਰਮ ਸਿੰਘ, ਨੰਬਰਦਾਰ ਸਵਰਨ ਸਿੰਘ, ਗੁਰਬਚਨ ਸਿੰਘ, ਜੰਗਬਹਾਦਰ ਸਿੰਘ, ਲਾਲੀ ਤੋ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ। 
ਫੋਟੋ ਕੈਪਸਨ--ਪਿੰਡ ਬਾਬਕ ਦੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਇਲਾਜ ਲਈ ਸਹਾਇਤਾ ਰਾਸ਼ੀ ਭੇਂਟ ਕਰਦੇ ਮਨਜੀਤ ਸਿੰਘ ਦਸੂਹਾ, ਸੁਖਵਿੰਦਰ ਸਿੰਘ ਮੂਨਕ