ਸੈਣੀ ਯੂਥ ਫੈਡਰੇਸ਼ਨ ਵਲੋਂ ਸ਼ਹੀਦ ਚੌਕ ਟਾਂਡਾ ਤੋਂ ਸ਼ਿਮਲਾ ਪਹਾੜੀ ਤਕ ਕੈਂਡਲ ਮਾਰਚ ਅੱਜ
ਸੈਣੀ ਯੂਥ ਫੈਡਰੇਸ਼ਨ ਵਲੋਂ ਸ਼ਹੀਦ ਚੌਕ ਟਾਂਡਾ ਤੋਂ ਸ਼ਿਮਲਾ ਪਹਾੜੀ ਤਕ ਕੈਂਡਲ ਮਾਰਚ ਅੱਜ
ਸੈਣੀ ਯੂਥ ਫੈਡਰੇਸ਼ਨ ਵਲੋਂ ਸ਼ਹੀਦ ਚੌਕ ਟਾਂਡਾ ਤੋਂ ਸ਼ਿਮਲਾ ਪਹਾੜੀ ਤਕ ਕੈਂਡਲ ਮਾਰਚ ਅੱਜ(ਮੰਗਲਵਾਰ )
ਅੱਡਾ ਸਰਾਂ ( ਜਸਵੀਰ ਕਾਜਲ)
ਬੀਤੇ ਦਿਨੀ ਮੰਗਲਵਾਰ ਨੂੰ ਟਾਂਡਾ (ਜ਼ਿਲਾ ਹੁਸ਼ਿਆਰਪੁਰ) ਵਿਖੇ ਅਮਰੀਕਾ ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਜਸਦੀਪ ਸਿੰਘ, ਜਸਲੀਨ ਕੌਰ, ਅਮਨਦੀਪ ਸਿੰਘ ਅਤੇ ਛੋਟੀ ਬੱਚੀ ਅਰੂਹੀ ਢੇਰੀ ਨੂੰ ਸਰਧਾਂਜਲੀ ਦੇਣ ਲਈ ਸ਼ਹੀਦ ਚੌਕ ਟਾਂਡਾ ਤੋਂ ਸ਼ਿਮਲਾ ਪਹਾੜੀ ਤਕ ਕੈਂਡਲ ਮਾਰਚ ਕੀਤਾ ਜਾਵੇਂਗਾ, ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਢਾਡੇਕਤਵਾਲ ਸੂਬਾ ਜਨਰਲ ਸਕਤਰ ਗੁਰਜਿੰਦਰ ਸਿੰਘ ਮੰਝਪੁਰ, ਸੂਬਾ ਕੋਰ ਕਮੇਟੀ ਮੇਂਬਰ ਤਰਲੋਚਨ ਸਿੰਘ ਬਿੱਟੂ ਅਤੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੀ ਅਗਵਾਈ 'ਚ ਕੀਤਾ ਜਾਵੇਗਾ
ਸੈਣੀ ਯੂਥ ਫੈਡਰੇਸ਼ਨ ਦੀ ਟਾਂਡਾ ਇਕਾਈ ਦੇ ਪ੍ਰਧਾਨ ਜਸਪ੍ਰੀਤ ਜਾਜਾ, ਵਾਇਸ ਪ੍ਰਧਾਨ ਜਸਪ੍ਰੀਤ ਸੈਣੀ ਦੀ ਦੇਖ ਰੇਖ 'ਚ ਕਰਵਾਏ ਜਾ ਰਹੇ ਕੈਂਡਲ ਮਾਰਚ ਵਿਚ ਲੋਕ ਇਨਕੁਲਾਬ ਮੰਚ, ਦੋਆਬਾ ਕਿਸਾਨ ਕਮੇਟੀ ਪੰਜਾਬ, ਤਰਕਸ਼ੀਲ ਸੋਸਾਇਟੀ ਇਕਾਈ ਅੱਡਾ ਸਰਾਂ, ਮੀਡਿਆ ਫੋਰਸ ਪੰਜਾਬ, ਸੀਨੀਅਰ ਸਿਟੀਜ਼ਨ ਵੇਲਫੇਅਰ ਸੋਸਾਇਟੀ ਟਾਂਡਾ, ਗੁਰੂ ਹਰਕ੍ਰਿਸ਼ਨ ਜੀਵਨ ਜੋਤ ਵੇਲਫੇਅਰ ਸੋਸਾਇਟੀ ਅਤੇ ਸ਼ਹਿਰ ਦੀਆ ਹੋਰ ਸਵੈ ਸੇਵੀ ਸੰਸਥਾਵਾਂ ਇਸ ਕੈਂਡਲ ਮਾਰਚ 'ਚ ਹਿੱਸਾ ਲੈਣਗੀਆਂ, ਇਹ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਜਨਰਲ ਸਕਤਰ ਗੁਰਜਿੰਦਰ ਸਿੰਘ ਮੰਝਪੁਰ ਅਤੇ ਤਰਲੋਚਨ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਕੈਂਡਲ ਮਾਰਚ 11 ਅਕਤੂਬਰ ,2022 ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਟਾਂਡਾ ਦੇ ਸ਼ਹੀਦ ਚੌਕ ਤੋਂ ਸ਼ੁਰੂ ਹੋ ਕੇ ਸ਼ਿਮਲਾ ਪਹਾੜੀ ਜਾ ਕੇ ਸਮਾਪਤ ਹੋਏਗਾ, ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਇਸ ਸਰਧਾਂਜਲੀ ਸਮਾਗਮ ਵਿਚ ਜਰੂਰ ਸ਼ਾਮਲ ਹੋਣ