ਬਟਾਲਾ ਦੇ ਸਿਟੀ ਰੋਡ ਤੇ ਇਕ ਦਿਨ ਵਿਚ ਹੋਈ ਦੂਜੀ ਵੱਡੀ ਵਾਰਦਾਤ, ਸਿਟੀ ਰੋਡ ਤੋ ਦੁਕਾਨਦਾਰ ਕੋਲੋ ਪਿਸਤੌਲ ਦੀ ਨੋਕ ਤੇ ਖੋਹੀ ਕਾਰ
batala car loot, gun point, robber, Hada City Car, pB10 BN 9999,

ਬਟਾਲਾ ( ਕਰਮਜੀਤ ਜੰਬਾ ) ਬਟਾਲਾ ਸ਼ਹਿਰ ਦਹਿਸ਼ਤ ਦੇ ਸਾਏ ਹੇਠ ਗੁਜਰ ਰਿਹਾ ਹੈ ਬਟਾਲਾ ਦੇ ਸਿਟੀ ਰੋਡ ਉਪਰ ਦੋ ਟੀ ਵੀ ਸ੍ਵੈਟਰਾ ਜੋ ਕਿ ਆਹਮਣੇ ਸਾਹਮਣੇ ਹਨ ਤੇ ਲੁਟੇਰਿਆਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਨੀਲਮ ਟੀ ਵੀ ਸੈਂਟਰ ਤੇ ਗੋਲੀਆਂ ਚਲਉਣ ਤੋ ਬਾਅਦ ਰਾਤ ਨੂੰ ਉਸ ਦੇ ਸਾਹਮਣੇ ਚਾਚੋਵਾਲੀਆ ਟੀ ਵੀ ਸੈਂਟਰ ਦੇ ਮਾਲਕ ਸੁਨਾਲ ਕੋਲੋਂ ਪਿਸਤੌਲ ਦੀ ਨੋਕ ਤੇ ਉਸ ਦੀ ਹਾਡਾ ਸਿਟੀ ਕਾਰ pB10 BN 9999 ਲੁਟੇਰੇ ਪਿਸਤੌਲ ਦੀ ਨੋਕ ਤੇ ਖੋਹ ਕੇ ਲੈ ਗਏ ਇਸ ਸਬੰਧੀ ਸੁਨਾਲ ਚਾਚੋਵਾਲੀਆ ਨੇ ਦੱਸਿਆ ਕਿ ਉਹ ਰਾਤੀ ਦੁਕਾਨ ਤੋ ਕੁਝ ਜਰੂਰੀ ਕਾਗਜ ਲੈਣ ਗਿਆ ਸੀ ਕਿ ਲੁਟੇਰਿਆਂ ਨੇ ਉਸ ਦੀ ਕਾਰ ਪਿਸਤੋਲ ਦੀ ਨੋਕ ਤੇ ਖੋਹ ਲਈ ਅਤੇ ਫਰਾਰ ਹੋ ਗਏ ਦੱਸਣਯੋਗ ਹੈ ਕਿ ਨੀਲਮ ਟੀ ਵੀ ਸੈਂਟਰ ਤੇ ਵਾਰਦਾਤ ਹੋਣ ਕਾਰਨ ਪੁਲਿਸ ਦੇ ਆਲਾ ਅਧਿਕਾਰੀ ਬਟਾਲਾ ਵਿਚ ਮਜੂਦ ਹੋਣ ਦੇ ਬਾਵਜੂਦ ਦਲੇਰਾਨਾ ਤਰੀਕੇ ਨਾਲ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਮਯਾਬ ਰਹੇ |