ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰੀਆ ਰਾਜਪੂਤ ਦੀ ਅਗਵਾਈ ਹੇਠ ਸਾਥੀਆਂ ਦਾ ਇਕੱਠ ਹੋਇਆ
                                ਅੱਡਾ ਸਰਾਂ ਜਸਵੀਰ ਕਾਜਲ - ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰੀਆ ਰਾਜਪੂਤ ਦੀ ਅਗਵਾਈ ਹੇਠ ਸਾਥੀਆਂ ਦਾ ਇਕੱਠ ਹੋਇਆ। ਆਰਟ ਐਂਡ ਕਰਾਫਟ ਦੀਆਂ ਯੋਗਤਾਵਾਂ 10ਵੀਂ ਅਤੇ ਦੋ ਸਾਲਾਂ ਆਰਟ ਐਂਡ ਕਰਾਫਟ ਡਿਪਲੋਮੇ ਦੇ ਆਧਾਰ 'ਤੇ ਭਰਤੀ ਅਤੇ ਪੋਸਟਾਂ ਦੀ ਗਿਣਤੀ ਵਿੱਚ ਵਾਧਾ ਕਰਨ ਸੰਬੰਧੀ ਬੇਰੋਜ਼ਗਾਰ ਡਰਾਇੰਗ ਮਾਸਟਰ ਸੰਗਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਵੱਲੋਂ ਸੰਬੋਧਿਤ ਕਰਦਿਆਂ ਕਿਹਾ ਗਿਆ ਕਿ ਜੇਕਰ 'ਆਪ' ਸਰਕਾਰ ਨੇ ਆਰਟ ਐਂਡ ਕਰਾਫਟ ਬੇਰੋਜ਼ਗਾਰ ਅਧਿਆਪਕਾਂ ਦੀਆਂ ਹੱਕੀ 'ਤੇ ਜਾਇਜ਼ ਮੰਗਾਂ ਤੁਰੰਤ ਨਹੀਂ ਮੰਨੀਆਂ ਤਾਂ ਜੱਥੇਬੰਦੀ ਨੂੰ ਮਜ਼ਬੂਰਨ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ ਉਨ੍ਹਾਂ ਹੋਰ ਕਿਹਾ ਕਿ ਆਰਟ ਐਂਡ ਕਰਾਫਟ ਅਧਿਆਪਕਾਂ ਨੂੰ ਲਾਮਬੰਦ ਕਰਨ ਲਈ ਜਥੇਬੰਦੀ ਵਲੋਂ ਮੀਟਿੰਗ ਵਿੱਚ ਅਗਲੀ ਰਣਨੀਤੀ ਤਹਿ ਕੀਤੀ ਗਈ ਕਿ ਜੇਕਰ ਸਰਕਾਰ ਵੱਲੋਂ 1 ਮਈ ਤੱਕ ਸਾਡੀਆ ਮੰਗਾਂ ਪੂਰੀਆਂ ਨਾ ਕੀਤੀਆ ਗਈਆ ਤਾਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਘਰ ਸਾਹਮਣੇ ਸਾਰੇ ਪੰਜਾਬ ਦੇ ਸਾਥੀਆਂ ਵੱਲੋ ਰੋਸ ਪ੍ਦਰਸਨ ਕੀਤਾ ਜਾਵੇਗਾ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰੀਆ, ਸਨਦੀਪ ਕੌਰ, ਲਹਿੰਬਰ ਸਰ, ਸੀਮਾ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਮਨੀਸ਼, ਕੁਲਤਾਰ ਸਿੰਘ,ਅੰਜਨਾ ਆਦਿ ਬਹੁਤ ਸਾਰੇ ਸਾਥੀ ਹਾਜ਼ਰ ਸਨ।
                        

                    
                
                    
                
                    
                
                    
                
                    
                
                    
                
                    
                






        
        
        
        
        
        
        
        
        
        