ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ

ਗੁਰੂਦੁਆਰਾ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਚੜ੍ਹਦੀ ਪੱਤੀ ਪਿੰਡ ਕੰਧਾਲਾ ਜੱਟਾਂ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ

ਅੱਡਾ  ਸਰਾਂ  (ਜਸਵੀਰ ਕਾਜਲ)

ਗੁਰੂਦੁਆਰਾ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਚੜ੍ਹਦੀ ਪੱਤੀ ਪਿੰਡ ਕੰਧਾਲਾ ਜੱਟਾਂ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਵ ਅੱਜ ਬਹੁਤ ਹੀ ਸ਼ਰਧਾ ਅਤੇ ਧੂੰਮ ਧਾਮ ਨਾਲ ਮਨਾਇਆ ਗਿਆ। 
ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜੂਰੀ ਰਾਗੀ ਭਾਈ ਮਹਿੰਦਰ ਸਿੰਘ ਦੇ ਰਾਗੀ ਜੱਥੇ ਨੇ ਕੀਰਤਨ ਨਾਲ  , ਕਾਕਾ ਮਨਰਾਜ ਸਿੰਘ ਧਾਲੀਵਾਲ ਨੇ ਕਵਿਤਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਜਿਸ ਉਪਰੰਤ ਮਹਾਨ ਨਗਰ ਕੀਰਤਨ ਸਜਾਇਆ ਗਿਆ । ਜੋ ਕਿ ਅੱਡਾ ਸਰਾਂ ਤੋਂ ਪੱਤੀ ਚੱਕ ਰਾਹੀ ਹੁੰਦਾ ਹੋਇਆ ਨਗਰ ਦੀ ਪ੍ਰੀਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਿਤ ਹੋਇਆ । 
ਜਿਸ ਵਿੱਚ ਸੰਤ ਮਹਾਂਪੁਰਸ਼ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ ਵਿਸ਼ੇਸ ਤੌਰ ਤੇ ਪਹੁੰਚੇ। ਨਗਰ ਕੀਰਤਨ ਵਿੱਚ ਢਾਡੀ ਸੁਰਜੀਤ ਸਿੰਘ ਸੰਘਾ ਦੇ ਝਾਡੀ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।ਸਟੇਜ ਸੈਕਟਰੀ ਦੀ ਸੇਵਾ ਗੁਰਮੁੱਖ ਸਿੰਘ ਧਾਲੀਵਾਲ ਨੇ ਨਿਭਾਈ, ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ ਜੀ, ਪ੍ਰਧਾਨ ਗੁਰਵਿੰਦਰ ਸਿੰਘ ਗਿੱਤਾ , ਇੰਦਰਜੀਤ ਸਿੰਘ ਧਾਲੀਵਾਲ , ਜਸਵੀਰ ਸਿੰਘ , ਕੁਲਵਿੰਦਰ ਸਿੰਘ , ਹਰਪ੍ਰੀਤ ਸਿੰਘ ਹੈਪੀ ਬਾਬਾ, ਜਸਪਾਲ ਸਿੰਘ ਭੱਟੀ , ਮਨਜੀਤ ਸਿੰਘ ਧਾਲੀਵਾਲ , ਸਿਮਰਤ ਸਿੰਘ , ਸੈਕਟਰੀ ਮਨਜੀਤ ਸਿੰਘ , ਰਸ਼ਪਾਲ ਸਿੰਘ ਪਾਲਾ, ਜਤਿੰਦਰਪਾਲ ਸਿੰਘ , ਰੇਸ਼ਮ ਸਿੰਘ , ਹਰਵਿੰਦਰਪਾਲ ਸਿੰਘ , ਸਤਵਿੰਦਰ ਸਿੰਘ , ਹਰਨੇਕ ਸਿੰਘ, ਗੁਰਤੇਜ ਸਿੰਘ, ਸੁੱਚਾ ਸਿੰਘ,ਪਰਮਜੀਤ  ਸਿੰਘ  ਪੰਮਾ, ਸੂਬੇਦਾਰ  ਗੁਰਮੇਲ ਸਿੰਘ ਆਦਿ ਹੋਰ ਨਗਰ ਦੀਆਂ ਸੰਗਤਾਂ ਨੇ ਹਾਜ਼ਰ ਸਨ ।
     ਪੂਰੇ ਨਗਰ ਕੀਰਤਨ ਦੌਰਾਨ  ਨਗਰ ਨਿਵਾਸੀ ਕੰਧਾਲਾ ਜੱਟਾਂ ਦੀਆਂ ਸੰਗਤਾਂ  ਭਾਰੀ ਗਿਣਤੀ ਵਿੱਚ ਇਕੱਤਰ ਹੋਈਆਂ ਅਤੇ ਜੋ ਬੋਲੇ ਸੋ ਨਿਹਾਲ ਦੇ  ਜੈਕਾਰਿਆਂ ਨਾਲ ਨਗਰ ਕੀਰਤਨ ਦੀ ਸਮਾਪਤੀ ਹੋਈ  ।