ਹਿਮਾਲਿਆ ਐਫ.ਪੀ.ਓ. ਵੱਲੋਂ ਬੀ.ਡੀ.ਪੀ.ਓ. ਟਾਂਡਾ ਵਿਖੇ ਮੀਟਿੰਗ ਕੀਤੀ ਗਈ
ਹਿਮਾਲਿਆ ਐਫ.ਪੀ.ਓ. ਵੱਲੋਂ ਬੀ.ਡੀ.ਪੀ.ਓ. ਟਾਂਡਾ ਵਿਖੇ ਮੀਟਿੰਗ ਕੀਤੀ ਗਈ
ਅੱਡਾਂ ਸਰਾਂ/ਟਾਂਡਾ 15 ਮਈ (ਜਸਵੀਰ ਕਾਜਲ) ਨੈਸ਼ਨਲ ਬੈਕ ਫੋਰ ਐਗਰੀਕਲਚਰ ਐਡ ਰੂਰਲ ਡਿਵੈਲਪਮੈਟ ਪੰਜਾਬ ਚੰਡੀਗੜ੍ਹ ਅਤੇ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹਿਮਾਲਿਆ ਫਾਰਮਰ ਪੋ੍ਰਡਿਊਸਰ ਆਰਗੇਨਾਈਜੇਸ਼ਨ ਬਲਾਕ ਟਾਡਾ ਦੀ ਮੀਟਿੰਗ ਸੁਖਵਿੰਦਰਜੀਤ ਸਿੰਘ ਸਰਪੰਚ ਝਾਵਾ ਅਤੇ ਪ੍ਰਧਾਨ ਹਿਮਾਲਿਆ ਐਫ.ਪੀ.ਓ. ਬਲਾਕ ਟਾਂਡਾ ਦੀ ਅਗਵਾਈ ਹੇਠ ਬੀ.ਡੀ.ਪੀ.ਓ.ਆਫਿਸ ਟਾਂਡਾ ਵਿਖੇ ਕੀਤੀ ਗਈ | ਜਿਸ ਵਿੱਚ ਹਿਮਾਲਿਆ ਐਫ.ਪੀ.ਓ. ਵੱਲੋ ਬਲਾਕ ਟਾਡਾ ਦੇ 24 ਪਿੰਡਾਂ ਦੀ ਚੌਣ ਕਰਕੇ ੳਨ੍ਹਾਂ ਪਿੰਡਾਂ ਦੇ ਕਿਸਾਨਾ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆ ਵਿੱਚ ਲਾਭ ਪਹੁੰਚਾਉਣ ਅਤੇ ਕਿਸਾਨਾ ਦਾ ਆਰਥਿਕ ਪੱਧਰ ਉੱਚਾ ਚੁੱਕਣ ਸਬੰਧੀ ਅਜੰਡਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਮੌਕੇ ਬੀ.ਡੀ.ਪੀ.ਓ. ਟਾਂਡਾ ਦੇ ਵਿਹਾਫ ਤੇ ਇਕਬਾਲ ਸਿੰਘ ਸੂਪਰਡੇੈਂਟ ਬੀ.ਡੀ.ਪੀ.ਓ. ਦਫਤਰ ਬਲਾਕ ਟਾਡਾ ਨੂੰ ਹਿਮਾਲਿਆ ਐਫ.ਪੀ.ਓ. ਬਲਾਕ ਟਾਂਡਾ ਦਾ ਐਕਸ਼ਨ ਪਲਾਨ ਦਿੱਤਾ ਗਿਆ ਅਤੇ ਸਹਿਯੋਗ ਦੀ ਅਪੀਲ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆ ਰਵਿੰਦਰ ਸਿੰਘ ਕਾਹਲੋ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਤੀਕਾਰੀ ਸੁਸਾਇਟੀ ਦੇ ਦੱਸਿਆ ਕਿ ਐਫ.ਪੀ.ਓ.ਵੱਲੋ ਚੌਣ ਕੀਤੇ ਪਿੰਡਾ ਦੇ ਕਿਸਾਨਾ ਨੂੰ ਖੇਤੀ ਸਬੰਧੀ ਆ ਰਹੀਆ ਸਮੱਸਿਆਵਾਂ ਦੇ ਹੱਲ, ਉਨ੍ਹਾਂ ਦੀਆ ਫਸਲਾ ਦਾ ਸਹੀ ਮੁੱਲ ਪ੍ਰਾਪਤ ਕਰਵਾਉਣ, ਗਰੇਡਿੰਗ, ਪ੍ਰੋਸੈਸਿੰਗ, ਪੈਕਜਿੰਗ, ਡਾਇਰੈਕਟ ਮਾਰਕੀਟਿੰਗ, ਆਰਗਿਆਨਿਕ ਖੇਤੀ ਕਰਨ ਅਤੇ ਘਰੇਲੂ ਬਗੀਚੀਆ ਆਦਿ ਵਿਸ਼ਿਆ ਲਈ ਪਿੰਡ ਪੱਧਰ ਜਾਗਰੂਕਤਾ ਮੀਟਿੰਗ ਦੀ ਮੁਹਿੰਮ ਚਲਾਈ ਜਾਵੇਗੀ | ਇਸ ਮੌਕੇ ਸੁਖਵਿੰਦਰਜੀਤ ਸਿੰਘ ਜੀ ਨੇ ਜ਼ਹਿਰਾ ਮੁਕਤ ਕੁਦਰਤੀ ਖੇਤੀ ਕਰਨ ਬਾਰੇ ਸੁਝਾਵ ਦਿੱਤਾ ਅਤੇ ਕਿਹਾ ਕਿ ਹਿਮਾਲਿਆ ਐਫ.ਪੀ.ਓ. ਦਾ ਇਹ ਉਪਰਾਲਾ ਸ਼ਲਾਘਾ ਯੋਗ ਹੈ ਜਿਸ ਵਿੱਚ ਵੱਧ ਤੋ ਵੱਧ ਸਹਿਯੋਗ ਕਰਨਾ ਚਾਹੀਦਾ ਹੈ | ਇਸ ਮੌਕੇ ਮੋਹਿਤ ਏ.ਪੀ.ਓ.ਬਲਾਕ ਟਾਡਾ ਨੇ ਕਿਹਾ ਕਿ ਐਫ.ਪੀ.ਓ. ਕਿਸਾਨਾ ਦੀਆ ਸਮੱਸਿਆਵਾਂ ਨੂੰ ਹੱਲ ਕਰਕੇ ਉਨ੍ਹਾਂ ਨੂੰ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਕੰਮ ਕਰ ਰਹੀ ਹੈ ਜਿਸ ਵਿੱਚ ਸਾਡੇ ਵੱਲੋ ਪੂਰਨ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਸੁਮਨਾ ਦੇਵੀ ਸੀ.ਈ.ਓ. ਹਿਮਾਲਿਆ ਐਫ.ਪੀ.ਓ. ਟਾਡਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ ਤੇ ਸੁਖਜੀਤ ਕੌਰ, ਹਰਦੀਪ ਸਿੰਘ, ਸਰਪੰਚ ਅਤੇ ਹੋਰ ਹਾਜ਼ਰ ਸਨ |