ਮਰਨ ਉਪਰੰਤ ਅੱਖਾ ਨਸ਼ਟ ਨਾ ਕਰੋ, ਨੇਤਰਦਾਨ ਦਾਨ ਮਹਾ ਦਾਨ - ਮਾਰਸ਼ਲ,ਮਸੀਤੀ
ਮਰਨ ਉਪਰੰਤ ਅੱਖਾ ਨਸ਼ਟ ਨਾ ਕਰੋ:ਮਾਰਸ਼ਲ,ਮਸੀਤੀ
ਜਸਬੀਰ ਕਾਜਲ ਅੱਡਾ ਸਰਾਂ - ਨੇਤਰਦਾਨ ਦਾਨ ਮੁਹਿੰਮ ਨੂੰ ਅੱਗੇ ਤੋਰਨਾ ਸਾਡਾ ਸਭ ਦਾ ਸਮਾਜਿਕ ਫਰਜ ਇਹ ਵਿਚਾਰ ਅੱਜ ਟਾਂਡਾ ਵਿਖੇ ਸਰ ਮਾਰਸ਼ਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਟਾਂਡਾ ਤੋ ਪੀ ਆਰ ਓ ਭਾਈ ਬਰਿੰਦਰ ਸਿੰਘ ਮਸੀਤੀ ਨੇ ਲੋਕਾਂ ਨੂੰ ਜਾਗਰੂਕ ਕਰਦਿਆ ਕੀਤੇ। ਰਜਿੰਦਰ ਮਾਰਸ਼ਲ ਨੇ ਆਖਿਆ ਸਾਡੀ ਸੰਸਥਾ ਮਾ ਚੈਰੀਟੇਬਲ ਸੋਸਾਇਟੀ ਨਾਲ ਮਿਲ ਕੇ ਪਹਿਲਾ ਤੋ ਹੀ ਲੋਕ ਭਲਾਈ ਦੇ ਕੰਮ ਸਮੇ ਸਮੇ ਸਿਰ ਕਰਦੀ ਰਹਿੰਦੀ ਹੈ।ਤੇ ਹੁਣ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਨਾਲ ਜੁੜ ਕੇ ਮਰਨ ਉਪਰੰਤ ਅਗਨ ਭੇਂਟ ਕੀਤੇ ਜਾਂਦੀਆ ਅੱਖਾ ਨੂੰ ਬਚਾਉਣ ਲਈ ਸੰਸਥਾ ਵੱਲੋ ਜਾਗਰੁਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਲੋਕਾ ਨੂੰ ਅੱਖਾ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾ ਜੋ ਇਨਸਾਨ ਦੇ ਇਸ ਸੰਸਾਰ ਤੋ ਚਲੇ ਜਾਣ ਉਪਰੰਤ ਉਸਦੀਆ ਅੱਖਾ ਕਿਸੇ ਲੋੜਵੰਦ ਨੂੰ ਰੋਸ਼ਨੀ ਪ੍ਰਦਾਨ ਕਰ ਸਕਦੀਆਂ ਹਨ।ਇਸ ਦੌਰਾਨ ਭਾਈ ਬਰਿੰਦਰ ਸਿੰਘ ਮਸੀਤੀ ਨੇ ਆਖਿਆ ਕਿ ਜੇਕਰ ਕਿਸੇ ਨੇਤਰਹੀਣ ਵਿਅਕਤੀ ਨੂੰ ਦਿਖਾਈ ਨਹੀ ਦਿੰਦਾ ਤਾ ਉਹ ਸਾਡੀ ਸੰਸਥਾ ਨੇਤਰਦਾਨ ਐਸੋਸੀਏਸ਼ਨ ਨਾਲ ਸਪੰਰਕ ਕਰ ਸਕਦੇ ਹਨ। ਇਸ ਦੌਰਾਨ ਹੋਰਨਾ ਤੋ ਇਲਾਵਾ ਪ੍ਰਿਸੀਪਲ ਰਮਨਦੀਪ ਸਿੰਘ,ਵੰਸ਼ ਮਾਰਸ਼ਲ ਤੇ ਐਸ਼ ਮਾਰਸ਼ਲ ਹਾਜ਼ਰ ਸਨ।