ਬੇਰੁਜ਼ਗਾਰ ਡਰਾਇੰਗ ਅਧਿਆਪਕਾਂ ਨੇ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ
ਬੇਰੁਜ਼ਗਾਰ ਡਰਾਇੰਗ ਅਧਿਆਪਕਾਂ ਨੇ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ
ਅੱਡਾ ਸਰਾਂ (ਜਸਬੀਰ ਕਾਜਲ )
ਬੇਰਜਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਨੇ ਐਤਵਾਰ ਨੂੰ ਕਚਹਿਰੀ ਚੌਂਕ ਬਰਨਾਲਾ ਵਿਖੇ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਸ੍ਰੀ ਨਾਨਕਸਰ ਠਾਠ ਗੁਰਦਵਾਰਾ ਸਾਹਿਬ ਅੱਗੇ ਬਰਨਾਲਾ - ਬਾਜਾਖਾਨਾ ਮਾਰਗ ਤੇ ਧਰਨਾ ਲਾਉਣ ਮਗਰੋਂ ਪੈਦਲ ਮਾਰਚ ਕਰਦਿਆਂ ਕਚਹਿਰੀ ਚੌਂਕ ਵਿਖੇ ਧਰਨਾ ਦੇ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਅਧਿਆਪਕਾਂ ਦਾ ਗੁੱਸਾ ਇੰਨਾ ਵੱਧ ਗਿਆ ਕਿ ਉਹ ਤਪਦੀ ਧੁੱਪ ਵਿੱਚ ਓਵਰਬ੍ਰਿਜ ਉੱਤੇ ਜਾ ਚੜੵ ਗਏ ਤੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਓਵਰਬ੍ਰਿਜ ਤੋਂ ਹੇਠਾਂ ਛਾਲ ਮਾਰ ਦੇਵਾਂਗੇ।ਉੱਪਰ ਹੀ ਮੈਂਬਰਾਂ ਦੀ ਐਸਡੀਐਮ ਬਰਨਾਲਾ ਨਾਲ ਮੀਟਿੰਗ ਕਰਵਾਈ ਗਈ ਮੀਟਿੰਗ ਵਿੱਚ ਸਿੱਟਾ ਨਾ ਨਿਕਲਣ ਤੇ ਅਧਿਆਪਕਾਂ ਦਾ ਧਰਨਾ ਜਾਰੀ ਰਿਹਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਪ੍ਰੀਆ ਰਾਜਪੂਤ ਨੇ ਮੰਗ ਕੀਤੀ ਕਿ ਡਰਾਇੰਗ ਟੀਚਰਾਂ ਦੀਆਂ ਕੱਢੀਆਂ ਗਈਆਂ 250 ਪੋਸਟਾਂ ਨੂੰ ਵਧਾ ਕੇ 5000 ਕੀਤਾ ਜਾਵੇ ਤੇ ਅਸਾਮੀਆਂ ਦੀ ਭਰਤੀ 'ਚ ਡਰਾਇੰਗ ਟੀਚਰਾਂ ਤੇ ਲਗਾਈ ਬੀ.ਐੱਡ ਅਤੇ ਟੈਟ ਪਾਸ ਦੀ ਸ਼ਰਤ ਨੂੰ ਹਟਾ ਕੇ ਸਿਰਫ ਦਸਵੀਂ ਤੋਂ ਬਾਅਦ ਦੋ ਸਾਲਾਂ ਦੇ ਹੀ ਡਿਪਲੋਮੇ 'ਤੇ ਹੀ ਭਰਤੀਆਂ ਕੀਤੀਆਂ ਜਾਣ। ਇਸ ਤੋਂ ਇਲਾਵਾ ਉਮਰ ਹੱਦ ਵਧਾਈ ਜਾਵੇ।
ਬੇਰਜਗਾਰੀ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਪਹਿਲਾਂ ਵੀ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ ਸੀ ਪਰ ਉਸ ਸਮੇਂ ਪੁਲਸ ਅਧਿਕਾਰੀਆਂ ਤੇ ਤਸੀਲਦਾਰ ਸੰਦੀਪ ਸਿੰਘ ਵਲੋਂ ਬੇਰੋਜਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਦੇ ਪੀ.ਏ ਨਾਲ ਮੀਟਿੰਗ ਕਰਵਾਈ ਗਈ, ਜਿਸ ਵਿਚ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 19 ਮਈ ਉਹਨਾਂ ਦੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ , ਡੀ.ਪੀ.ਆਈ, ਡੀ.ਜੀ.ਐੱਸ.ਈ, ਨਾਲ ਪੈਨਲ ਮੀਟਿੰਗ ਕਰਵਾਈ ਜਾਵੇਗੀ ਤੇ ਮੰਗਾਂ ਦਾ ਹੱਲ ਕੀਤਾ ਜਾਵੇਗਾ। ਪਰ ਅਧਿਆਪਕਾਂ ਨਾਲ ਵਾਅਦਾ ਖਿਲਾਫੀ ਕੀਤੀ ਗਈ ਹੈ, ਨਾ ਹੀ ਕੋਈ ਮੀਟਿੰਗ ਕਰਵਾਈ ਗਈ ਤੇ ਨਾ ਹੀ ਮੰਗਾਂ ਦਾ ਹੱਲ ਹੋਇਆ ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਧਰਨਾ ਚੁਕਾਉਣ ਲਈ ਜਥੇਬੰਦੀ ਦੇ ਆਗੂਆਂ ਨਾਲ ਗੱਲ ਕੀਤੀ ਪਰ ਸਿਰੇ ਨਹੀਂ ਚੜੀ ਉਸ ਤੋਂ ਬਾਅਦ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐੱਸ.ਡੀ ਹਸਨਪ੍ਰੀਤ ਵੀ ਪਹੁੰਚ ਗਏ ਅਤੇ ਫਿਰ ਜਥੇਬੰਦੀ ਦੇ ਆਗੂਆਂ ਦੀ ਉਹਨਾਂ ਨਾਲ ਮੀਟਿੰਗ ਕਰਵਾਈ ਗਈ।
ਅਧਿਆਪਕਾਂ ਦੇ ਸੰਘਰਸ਼ ਨੂੰ ਦੇਖਦਿਆਂ ਕਚਹਿਰੀ ਚੌਂਕ ਛਾਉਣੀ ਵਿਚ ਤਬਦੀਲ ਹੋ ਗਿਆ ਵੱਡੀ ਗਿਣਤੀ ਵਿੱਚ ਮਹਿਲਾ ਪੁਲਸ ਵੀ ਹਾਜ਼ਰ ਸੀ।