ਅੱਡਾ ਸਰਾਂ ਇਲਾਕੇ ਚ ਚੋਰੀਆਂ ਦੀ ਭਰਮਾਰ - ਚੋਰਾਂ ਦੇ ਹੌਂਸਲੇ ਬੁਲੰਦ
ਦਿਨੋਂ ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਚੋਰੀਆਂ ਵਿੱਚ ਵਾਧਾ ਵੀ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਤਾਜਾ ਮਿਸਾਲ ਪਿੰਡ ਮਿਰਜਾਪੁਰ ਖਡਿਆਲਾ ਤੋਂ ਮਿਲ ਰਹੀ ਹੈ ਜਾਣਕਾਰੀ ਮੁਤਾਬਿਕ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਮਾਸਟਰ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ
ਅੱਡਾ ਸਰਾਂ ( ਜਸਬੀਰ ਕਾਜਲ ) ਦਿਨੋਂ ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਚੋਰੀਆਂ ਵਿੱਚ ਵਾਧਾ ਵੀ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਤਾਜਾ ਮਿਸਾਲ ਪਿੰਡ ਮਿਰਜਾਪੁਰ ਖਡਿਆਲਾ ਤੋਂ ਮਿਲ ਰਹੀ ਹੈ ਜਾਣਕਾਰੀ ਮੁਤਾਬਿਕ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਮਾਸਟਰ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਸਕੂਲ ਦੀ ਰਸੋਈ ਦੇ ਜਿੰਦਰੇ ਤੋਡ਼ ਕੇ ਇਕ ਸਿਲੰਡਰ ਇੱਕ ਗੈਸ ਚੁੱਲ੍ਹਾ ਅਤੇ ਦੋ ਕੂਕਰ ਚੌਦਾਂ ਲਿਟਰ ਵਾਲੇ ਚੋਰੀ ਕਰਕੇ ਲੈ ਗਏ ਹਨ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਸਵੇਰੇ ਸਕੂਲ ਸਕੂਲੇ ਗਏ ਤਾਂ ਇਹ ਸਾਮਾਨ ਚੋਰੀ ਕੀਤਾ ਹੋਇਆ ਸੀ ਅਤੇ ਹੋਰ ਫਰੋਲਾ ਫਰਾਲੀ ਕੀਤੀ ਹੋਈ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਇਸੇ ਤਰ੍ਹਾਂ ਅੱਡਾ ਸਰਾਂ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿੰਕ ਕੰਧਾਲਾ ਜੱਟਾਂ ਵਿਖੇ ਜਾਣਕਾਰੀ ਮੁਤਾਬਿਕ ਚੋਰਾਂ ਵਲੋਂ ਤਿੰਨ ਨੰਬਰ ਕਮਰੇ ਵਿੱਚ ਵੀ ਫਰੋਲਾ ਫਰਾਲੀ ਕੀਤੀ ਗਈ ਹੈ ਅਤੇ ਸਾਮਾਨ ਖਿਲਾਰਿਆ ਹੋਇਆ ਸੀ ਇਸ ਸਬੰਧੀ ਵੀ ਦਫ਼ਤਰ ਵੱਲੋਂ ਪੁਲਸ ਨੂੰ ਇਤਲਾਹ ਦਿੱਤੀ ਗਈ ਹੈ ਇਸ ਸਬੰਧੀ ਅੱਡਾ ਸਰਾਂ ਤੇ ਇੰਚਾਰਜ ਜਸਵੀਰ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਅਤੇ ਇਲਾਕੇ ਚ ਹਰ ਕੀਮਤ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਿਆ ਜਾਵੇਗਾ ।