ਬਲਬੀਰ ਪੰਨੂ ਤੇ 'ਆਪ' ਦੇ ਸਹਿ ਪ੍ਰਭਾਰੀ ਸੰਦੀਪ ਪਾਠਕ - ਪਾਠਕ ਨੇ ਪੰਨੂ ਨੂੰ ਹਲਕੇ ਦੀ ਸੇਵਾ ਕਰਨ ਲਈ ਦਿੱਤਾ ਥਾਪੜਾ

ਬਲਬੀਰ ਪੰਨੂ ਤੇ 'ਆਪ' ਦੇ ਸਹਿ ਪ੍ਰਭਾਰੀ ਸੰਦੀਪ ਪਾਠਕ - ਪਾਠਕ ਨੇ ਪੰਨੂ ਨੂੰ ਹਲਕੇ ਦੀ ਸੇਵਾ ਕਰਨ ਲਈ ਦਿੱਤਾ ਥਾਪੜਾ

ਬਲਬੀਰ ਪੰਨੂ ਤੇ 'ਆਪ' ਦੇ ਸਹਿ ਪ੍ਰਭਾਰੀ ਸੰਦੀਪ ਪਾਠਕ  - ਪਾਠਕ ਨੇ ਪੰਨੂ ਨੂੰ ਹਲਕੇ ਦੀ ਸੇਵਾ ਕਰਨ ਲਈ  ਦਿੱਤਾ ਥਾਪੜਾ
mart daar

ਫਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ ) ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਆਮ ਆਦਮੀ ਪਾਰਟੀ ਪੰਜਾਬ ਯੁਨਿਟ ਦੇ ਸਹਿ ਪ੍ਰਭਾਰੀ ਅਤੇ ਰਾਜ ਸਭਾ ਮੈਂਬਰ ਸ਼੍ਰੀ ਸੰਦੀਪ ਪਾਠਕ ਜੀ ਨਾਲ ਚੰਡੀਗੜ੍ਹ ਵਿਖੇ ਇੱਕ ਪ੍ਰਭਾਵਸ਼ਾਲੀ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਦੀਪ ਪਾਠਕ ਜੀ ਨੇ ਸ਼ਪਸ਼ਟ ਕੀਤਾ ਕਿ ਜਿਹਨਾਂ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾ ਲੜੀਆਂ ਹਨ, ਉਹ ਆਪੋ ਆਪਣੇ ਹਲਕਿਆਂ ਦੀ ਵਾਗਡੋਰ ਸੰਭਾਲਦੇ ਹੋਏ ਹਲਕੇ ਅੰਦਰ  ਪਾਰਟੀ ਦੀ ਮਜ਼ਬੂਤੀ ਲਈ ਨਿਰੰਤਰ ਕੰਮ ਜਾਰੀ ਰੱਖਣ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਜਮੀਨੀ ਪੱਧਰ ਤੇ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣ। ਪਾਠਕ ਨੇ ਬਲਬੀਰ ਸਿੰਘ ਪੰਨੂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਉਹ ਅੱਜ ਤੋਂ ਹੀ ਮਿਸ਼ਨ 2024 ਦੀ ਤਿਆਰੀ ਕਰਨ ਲਈ ਹਲਕਾ ਫਤਿਹਗੜ੍ਹ ਚੂੜੀਆਂ  ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਡੱਟ ਕੇ ਮਿਹਨਤ ਕਰਨ । ਮੁਲਾਕਾਤ ਤੋਂ ਬਾਅਦ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਸੰਦੀਪ ਪਾਠਕ ਜੀ ਤੋਂ ਮਿਲੇ ਅਸ਼ੀਰਵਾਦ ਅਤੇ ਹੌਸਲਾ ਅਫ਼ਜਾਈ ਨੇ ਮੇਰੇ ਅੰਦਰ ਪਹਿਲਾਂ ਤੋਂ ਵੀ ਜਿਆਦਾ ਮਿਹਨਤ ਕਰਨ ਦਾ ਜਜ਼ਬਾ ਪੈਦਾ ਕੀਤਾ ਹੈ ਅਤੇ ਹੁਣ ਮੈਂ ਪਹਿਲਾਂ ਨਾਲੋਂ ਵੀ ਜਿਆਦਾ ਸਿਰਤੋੜ ਮਿਹਨਤ ਕਰਕੇ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਅਤੇ ਪਸਾਰ ਲਈ ਕੰਮ ਕਰਾਂਗਾ। ਇਸ ਮੌਕੇ ਪੰਨੂ ਦੇ ਨਾਲ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ, ਲਵਪ੍ਰੀਤ ਸਿੰਘ ਖੂਸਰ, ਯੂਥ ਪ੍ਰਧਾਨ ਗੁਰਬਿੰਦਰ ਸਿੰਘ, ਲਖਵਿੰਦਰ ਸਿੰਘ ਸੰਘੇੜਾ ਅਤੇ ਅਨੂਪ ਜਨੋਤਰਾ ਵੀ ਮੌਜ਼ੂਦ ਸਨ।