ਬਲਬੀਰ ਪੰਨੂ ਨੇ ਬਲਾਕ ਇੰਚਾਰਜਾਂ ਦੇ ਕੰਮ ਦੀ ਸ਼ਲਾਘਾ ਕੀਤੀ - ਬਣਦਾ ਮਾਨ ਸਤਿਕਾਰ ਦੇਣ ਦੀ ਗੱਲ ਕਹੀ
ਬਲਬੀਰ ਪੰਨੂ ਨੇ ਬਲਾਕ ਇੰਚਾਰਜਾਂ ਦੇ ਕੰਮ ਦੀ ਸ਼ਲਾਘਾ ਕੀਤੀ - ਬਣਦਾ ਮਾਨ ਸਤਿਕਾਰ ਦੇਣ ਦੀ ਗੱਲ ਕਹੀ
ਫਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ ) ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਸ੍ ਬਲਬੀਰ ਸਿੰਘ ਪੰਨੂ ਨੇ 2022 ਦੀਆਂ ਚੋਣਾਂ ਦੌਰਾਨ ਆਪਣੇ ਹਲਕੇ ਦੇ ਬਲਾਕ ਇੰਚਾਰਜਾਂ ਲਵਪ੍ਰੀਤ ਸਿੰਘ ਰੰਧਾਵਾ, ਲਖਵਿੰਦਰ ਸਿੰਘ ਸੰਘੇੜਾ ਅਤੇ ਮਲਕੀਤ ਸਿੰਘ ਦੀ ਚੋਣਾ ਦੌਰਾਨ ਨਿਭਾਈ ਗਈ ਭੂਮਿਕਾ ਨੂੰ ਲੈ ਕੇ ਸ਼ਲਾਘਾ ਕੀਤੀ ਹੈ। ਪੰਨੂੰ ਨੇ ਗੱਲਬਾਤ ਦੌਰਾਨ ਕਿਹਾ ਕਿ ਇਹਨਾਂ ਤਿੰਨੇ ਇੰਚਾਰਜਾਂ ਨੇ ਚੋਣਾ ਦੌਰਾਨ ਪੂਰੀ ਸੰਜੀਦਗੀ ਨਾਲ ਆਪੋ ਆਪਣੇ ਬਲਾਕਾਂ ਵਿਚ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਸੀ। ਪੰਨੂ ਨੇ ਆਸ ਪ੍ਰਗਟਾਈ ਕਿ ਲਵਪ੍ਰੀਤ ਰੰਧਾਵਾ, ਲਖਵਿੰਦਰ ਸਿੰਘ ਸੰਘੇੜਾ ਅਤੇ ਮਲਕੀਤ ਸਿੰਘ ਭਵਿੱਖ ਵਿਚ ਵੀ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਇਸੇ ਤਰਾਂ ਮਿਹਨਤ ਕਰਕੇ ਆਪਣੀ ਜਿੰਮੇਵਾਰੀ ਨੂੰ ਨਿਭਾਉਂਦੇ ਰਹਿਣਗੇ।