ਬਜ਼ੁਰਗ ਮਾਤਾ ਨੂੰ ਇਨਸਾਫ ਦਿਵਾਉਣ ਲਈ ਦਸੂਹੇ ਥਾਣੇ ਅੱਗੇ ਲੱਗਾ ਧਰਨਾ ਅੱਜ ਤੀਸਰੇ ਦਿਨ ਵਿੱਚ ਦਾਖਲ ਹੋਇਆ

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹਲਕਾ ਵਿਧਾਇਕ ਦੀਆਂ ਥਾਂ ਥਾਂ ਪੁਤਲੇ ਫੂਕੇ

ਬਜ਼ੁਰਗ ਮਾਤਾ ਨੂੰ ਇਨਸਾਫ ਦਿਵਾਉਣ ਲਈ ਦਸੂਹੇ ਥਾਣੇ ਅੱਗੇ ਲੱਗਾ ਧਰਨਾ ਅੱਜ ਤੀਸਰੇ ਦਿਨ ਵਿੱਚ ਦਾਖਲ ਹੋਇਆ
mart daar

ਪਿੰਡ ਬੁਧੋਬਰਕਤ ਦੀ ਬੁੱਢੜੀ ਮਾਤਾ ਰਾਜਿੰਦਰ ਕੌਰ ਨੂੰ ਉਸ ਦੀ ਖੋਹੀ ਹੋਈ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਥਾਣਾ ਦਸਹਾ ਅੱਗੇ ਲੱਗਾ ਧਰਨਾ ਅੱਜ ਤੀਸਰੇ ਦਿਨ ਵਿੱਚ ਦਾਖਿਲ ਹੋ ਗਿਆ ਹੈ। ਹਲਕਾ ਵਿਧਾਇਕ ਦੀ ਧੱਕੇਸ਼ਾਹੀ ਖ਼ਿਲਾਫ ਅੱਜ ਜਥੇਬੰਦੀ ਵੱਲੋਂ ਸਾਰੇ  

ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ  । ਜਿਸ ਦੀ ਕੜੀ ਵਜੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਛੇ ਥਾਵਾਂ ਸ੍ਰੀ ਹਰਗੋਬਿੰਦਪੁਰ, ਬਿਆਸ ਪੁਲ,, ਚੌਲਾਂਗ ਟੌਲ ਪਲਾਜ਼ਾ, ਅੱਡਾ ਸਰ੍ਹਾਂ, ਗੜਦੀਵਾਲਾ ,ਚੱਬੇਵਾਲ ਅਤੇ ਫੁਗਲਾਣੇ ਆਦਿ ਥਾਵਾਂ ਤੇ  ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ  । 
             ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ,ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ  ਭੁੱਲਾ, ਅਵਤਾਰ ਸਿੰਘ ਸੇਖੋਂ, ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਰੱਖ ਕੇ ਜਤਾਇਆ ਹੈ  ,ਪਰ ਇਸ ਦੇ ਮੰਤਰੀ ਵਿਧਾਇਕ ਲਗਾਤਾਰ ਗ਼ਰੀਬ ਲੋਕਾਂ ਨਾਲ ਧੱਕੇਸ਼ਾਹੀ ਕਰਕੇ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਹਨ  ।ਜਿਸ ਦੀ ਪ੍ਰਤੱਖ ਉਦਾਹਰਣ ਹਲਕਾ ਦਸੂਹਾ ਦੇ ਵਿਧਾਇਕ ਵੱਲੋਂ ਸਾਹਮਣੇ ਆਈ ਹੈ ਜਿਸ ਨੇ ਆਪਣੇ ਬੰਦਿਆਂ ਰਾਹੀਂ ਇੱਕ ਬੁੱਢੀ ਮਾਤਾ ਅਤੇ ਉਸ ਦੇ ਅੰਨ੍ਹੇ ਪੁੱਤਰਾਂ ਦੀ ਇਕ ਏਕੜ ਜ਼ਮੀਨ  ਤੇ ਕਬਜ਼ਾ ਕੀਤਾ ਹੈ  । ਪਿੰਡ ਬੁਧੋਬਰਕਤ ਦੀ ਮਾਤਾ ਰਜਿੰਦਰ ਕੌਰ ਦਾ ਕਹਿਣਾ ਹੈ ਸਾਡੇ ਲਈ   ਕਿਸਾਨ ਮਜ਼ਦੂਰ ਜਥੇਬੰਦੀ ਫਰਿਸ਼ਤਾ ਬਣ ਕੇ ਸਾਹਮਣੇ ਆਈ ਹੈ  । ਮੈਂ ਇਨ੍ਹਾਂ ਸਭ ਦਾ ਧੰਨਵਾਦ ਕਰਦੀ ਹਾਂ  ।
      ਇਸ ਮੌਕੇ ਜ਼ੋਨ ਸਕੱਤਰ ਜਸਵਿੰਦਰ ਸਿੰਘ ਚੌਹਾਨ, ਸ਼ਮਸ਼ੇਰ ਸਿੰਘ ,ਦਮਨਪ੍ਰੀਤ ਸਿੰਘ, ਸੁੱਖ ਜੀਤ ਸਿੰਘ, ਮੋਹਣ ਸਿੰਘ, ਗੋਲਡੀ, ਯੁੱਧਵੀਰ ਸਿੰਘ  ,ਤਰਲੋਕ ਸਿੰਘ , ਛਿੰਦਰਪਾਲ ,ਗੁਰਪ੍ਰੀਤ ਖਡਿਆਲਾ ,ਮਨਦੀਪ ਬੈਂਚਾਂ, ਅਮਨਦੀਪ ਬੈਂਚਾਂ, ਕੁਲਦੀਪ ਚਾਹਲ, ਪੰਡਤ ਭਾਗੀਆਂ, ਸੋਨੂੰ ਬੈਂਚਾਂ,  ਹਰਬੰਸ ਕੌਰ ,ਜਸਬੀਰ ਕੌਰ, ਰਜਵੰਤ ਕੌਰ, ਪਰਮਜੀਤ ਕੌਰ ਅਤੇ ਹੋਰ ਮੈਂਬਰ   ਹਾਜ਼ਰ ਸਨ  ।