ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕਰਨ ਸਬੰਧੀ ਐੱਸ ਡੀ ਓ ਗੜਦੀਵਾਲਾ ਨੂੰ ਮੰਗ ਪੱਤਰ ਸੌਂਪਿਆ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕਰਨ ਸਬੰਧੀ ਐੱਸ ਡੀ ਓ ਗੜਦੀਵਾਲਾ ਨੂੰ ਮੰਗ ਪੱਤਰ ਸੌਂਪਿਆ
ਅੱਡਾ ਸਰਾਂ ਟਾਂਡਾ( ਜਸਵੀਰ ਕਾਜਲ) ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਤਹਿਸੀਲ ਦਸੂਹਾ ਵੱਲੋਂ ਤਹਿਸੀਲ ਸਕੱਤਰ ਰਣਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਬਿਜਲੀ ਸਬੰਧੀ ਕੀਤੇ ਵਾਅਦੇ ਪੂਰੇ ਕਰਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਕ ਪਹੁੰਚਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪਮੰਡਲ ਗੜਦੀਵਾਲਾ ਦੇ ਐਸ ਡੀ ਓ ਜੋਗਿੰਦਰ ਸਿੰਘ ਨੂੰ ਮੰਗ ਸੌਂਪਿਆ ਜਿਸ ਵਿੱਚ ਮੰਗ ਕੀਤੀ ਕਿ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਉਣੇ ਤੁਰੰਤ ਬੰਦ ਕੀਤੇ ਜਾਣ ਕਿਉਂਕਿ ਹਰ ਵਾਰ ਅਗਾਊਂ ਪੈਸੇ ਜਮ੍ਹਾਂ ਕਰਵਾਉਣ ਦੀ ਮਜ਼ਦੂਰਾਂ ਵਿਚ ਸਮਰੱਥਾ ਨਹੀਂ ਹੈ ਇਸ ਨਾਲ ਕੁਝ ਦਿਨ ਅਗਰ ਪੈਸੇ ਦੇਣ ਤੋਂ ਲੇਟ ਹੋ ਗਏ ਤਾਂ ਹਨੇਰੇ ਅਤੇ ਗਰਮੀ ਝੱਲਣ ਲਈ ਗ਼ਰੀਬਾਂ ਨੂੰ ਮਜਬੂਰ ਹੋਣਾ ਪਵੇਗਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਹੋ ਗਏ ਤਾਂ ਹਨੇਰੇ ਅਤੇ ਗਰਮੀ ਝੱਲਣ ਲਈ ਗ਼ਰੀਬਾਂ ਨੂੰ ਮਜਬੂਰ ਹੋਣਾ ਪਵੇਗਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਹਰ ਇਕ ਪਰਿਵਾਰ ਨੂੰ ਹਰ ਇੱਕ ਪਰਿਵਾਰ ਨੂੰ 600 ਯੂਨਿਟ ਬਿਜਲੀ ਦੋ ਮਹੀਨੇ ਲਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਇਸ ਵਿੱਚ ਇੱਕ ਵੀ ਸ਼ਰਤ ਨਹੀਂ ਹੋਣੀ ਚਾਹੀਦੀ ਉਨ੍ਹਾਂ ਕਿਹਾ ਕਿ ਐੱਸ ਸੀ ਅਤੇ ਬੀ ਸੀ ਤੇ ਹੋਰਨਾਂ ਨੂੰ ਪਹਿਲਾਂ ਤੋਂ ਹੀ ਮਿਲਦੀ ਹੈ ਇਸ ਸਹੂਲਤ ਵਿੱਚ ਵੀ ਬਿਨਾਂ ਸ਼ਰਤ ਬਿਜਲੀ ਸਪਲਾਈ ਜਾਰੀ ਹੋਵੇ ਕਿਉਂਕਿ ਖੇਤੀਬਾੜੀ ਲਈ ਲੋਡ ਦੀ ਕੋਈ ਸ਼ਰਤ ਨਹੀਂ ਹੈ ਉਨ੍ਹਾਂ ਕਿਹਾ ਕਿ ਉਪਰੋਕਤ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਕਤ ਜਥੇਬੰਦੀ ਵੱਲੋਂ ਸੰਘਰਸ਼ ਦਾ ਬਿਗਲ ਵਜਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਧੂਤ ਕਾਮਰੇਡ ਚਰਨਜੀਤ ਸਿੰਘ ਚਠਿਆਲ ਸੁਰਿੰਦਰ ਕੁਮਾਰ ਗੋਂਦਪੁਰ ਡਾ ਮਝੈਲ ਸਿੰਘ ਚਰਨ ਸਿੰਘ ਗੜ੍ਹਦੀਵਾਲਾ ਚਰਨਜੀਤ ਸਿੰਘ ਤੋਏ ਸਮੇਤ ਯੂਨੀਅਨ ਆਗੂ ਹਾਜ਼ਰ ਸਨ