ਫਤਿਹਗੜ੍ਹ ਚੂੜੀਆਂ ਸ਼ਹਿਰ 'ਚ ਬਲਬੀਰ ਪੰਨੂ ਦਾ ਭਰਵਾਂ ਸਵਾਗਤ
ਕੌਂਸਲਰ ਰਾਜੀਵ ਸੋਨੀ ਅਤੇ ਸਾਥੀਆਂ ਨੇ ਕੀਤੀ ਫੁੱਲਾਂ ਦੀ ਵਰਖਾ

ਫਤਿਹਗੜ੍ਹ ਚੂੜੀਆਂ (Beuro ) ਪਨਸਪ ਦੇ ਚੇਅਰਮੈਨ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਬਲਬੀਰ ਸਿੰਘ ਪੰਨੂ ਦਾ ਅੱਜ ਬਟਾਲਾ ਬਾਈਪਾਸ ਤੋਂ ਲੈਕੇ ਪੂਰੇ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਹਰ ਅੱਡੇ ਤੇ ਵਰਕਰ ਸਵਾਗਤ ਲਈ ਪਹੁੰਚੇ ਹੋਏ ਸਨ। ਜਦੋਂ ਬਲਬੀਰ ਸਿੰਘ ਪੰਨੂ ਦਾ ਕਾਫ਼ਲਾ ਸ਼ਹਿਰ ਦਾ ਫੁਆਰਾ ਚੌਂਕ ਵਿਖੇ ਪੁੱਜਾ ਤਾਂ ਕੌਂਸਲਰ ਰਾਜੀਵ ਸੋਨੀ ਅਤੇ ਧਰਮਪਾਲ ਜੋਸ਼ੀ, ਪ੍ਰਧਾਨ ਰਾਜੀਵ ਸ਼ਰਮਾਂ, ਵਾਇਸ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ, ਅੰਕੁਸ਼ ਜੋਸ਼ੀ, ਭੋਲਾ ਰਾਜਪੂਤ, ਜੰਗ ਬਹਾਦੁਰ, ਵਿਨੋਦ ਕੁਮਾਰ ਅਰੋੜਾ, ਸਚਿਨ ਪਾਂਧੀ, ਗੁਲਜ਼ਾਰ ਮਸੀਹ, ਡਾਕਟਰ ਬੰਦੇਸ਼ਾ, ਲਵਲੀ ਸਿੰਘ, ਬਿੱਟੂ ਸ਼ਾਹ, ਗੌਰਵ ਦਵੇਸਰ, ਸਾਜਨ ਕੁਮਾਰ, ਰਾਜੂ ਰਾਜਪੂਤ, ਅਰਜੁਨ ਸਿੰਘ, ਅਮਰਜੀਤ ਸਿੰਘ ਦਿਓ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਵਿਰਦੀ, ਗੋਪੀ ਰੰਧਾਵਾ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਬਲਬੀਰ ਸਿੰਘ ਪੰਨੂ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ। ਇਸ ਮੌਕੇ ਰਾਜੀਵ ਸੋਨੀ ਵੱਲੋਂ ਚੇਅਰਮੈਨ ਬਲਬੀਰ ਸਿੰਘ ਪੰਨੂ ਅਤੇ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।