ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮਾਛੀਆਂ ਦਾ ਡਿਪੂ ਹੋਲਡਰ ਸਰਕਾਰੀ ਕਣਕ ਚੋਰੀ ਵੇਚਦਾ ਕਾਬੂ

45 ਤੋੜੇ ਸਰਕਾਰੀ ਕਣਕ ਚੋਰੀ ਵੇਚਣ ਦਾ ਮਾਮਲਾ

ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮਾਛੀਆਂ ਦਾ ਡਿਪੂ ਹੋਲਡਰ ਸਰਕਾਰੀ ਕਣਕ ਚੋਰੀ ਵੇਚਦਾ ਕਾਬੂ
mart daar

ਇਸ ਵੇਲੇ ਦੀ ਵੱਡੀ ਖਬਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮਾਛੀਆਂ ਤੋ ਆ ਰਹੀ ਹੈ ਜਿੱਥੇ ਕਿ ਡਿਪੂ ਹੋਲਡਰ ਵੱਲੋਂ 45 ਤੋੜੇ ਸਰਕਾਰੀ ਕਣਕ ਚੋਰੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ  ਡਿਪੂ ਹੋਲਡਰ ਦਾ ਭਰਾ ਗੁਰਦਿਆਲ ਸਿੰਘ ਪੁਤਰ ਪੀ੍ਤਮ ਸਿੰਘ ਵਾਸੀ ਸ਼ਿਕਾਰ ਮਾਛੀਆਂ ਕੋਲੋਂ  ਸਰਕਾਰੀ ਡਿਪੂ ਦੀ ਕਣਕ  45 ਤੋੜੈ ਦੀ ਕਰੀਬ ਰਾਤ ਤੇ ਸਾਢੇ 10 ਵਜੇ ਦੇ ਕਰੀਬ ਛੋਟੇ ਹਾਥੀ ਤੇ ਲੈ ਕੇ ਜਾ ਰਿਹਾ ਸੀ, ਪਿੰਡ ਦੇ ਲੋਕਾਂ ਵੱਲੋਂ ਪੁਲਿਸ ਥਾਣੇ ਕੋਟਲੀ ਸੁਰਤ ਮੱਲੀ ਨੂੰ ਇਤਲਾਹ ਦਿੱਤੀ ਤਾਂ  ਪੁਲਿਸ ਨੇ ਮੋਕੇ ਤੇ ਗੁਰਦਿਆਲ ਸਿੰਘ ਨੂੰ ਸਰਕਾਰੀ ਕਣਕ ਲੈ ਕੇ ਜਾਦੀਆਂ ਨੂੰ ਗਿਰਫ਼ਤਾਰ ਕਰ ਲਿਆ ਅਤੇ ਕਣਕ ਜ਼ਬਤ ਕਰ ਲਈ।  ਪਿੰਡ ਵਾਲੀਆਂ ਦਾ ਕਹਿਣਾ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਕਣਕ ਭੇਜੀ ਜਾਦੀ ਹੈ ਉਹ ਗਰੀਬਾਂ ਤੱਕ ਨਹੀਂ ਪਹੁੰਚਦੀ, ਡਿਪੂ ਹੋਲਡਰ ਸਰਕਾਰੀ ਕਣਕ ਨੂੰ ਬਾਹਰੋਬਾਹਰ ਹੀ ਵੇਚ ਦਿੰਦੇ ਹਨ। ਇਹਨਾਂ ਤੇ ਸਖਤ ਤੋਂ ਸਖਤ ਕਰਵਾਈ ਹੋਣੀ ਚਹੀਦੀ ਹੈ। ਦੱਸਿਆ ਜਾ ਰਿਹਾ ਸੀ ਗੁਰਦਿਆਲ ਸਿੰਘ ਪੁਤਰ ਪੀ੍ਤਮ ਸਿੰਘ ਵਾਸੀ ਸ਼ਿਕਾਰ ਮਾਛੀਆਂ  ,ਡਰਾਇਵਰ ਸੁਖਵਿੰਦਰ ਸਿੰਘ ਪੁਤਰ ਹਰਬੰਸ ਸਿੰਘ ਵਾਸੀ ਧਾਰੋਵਾਲੀ ਦਾ ਰਹਿਣ ਵਾਲਾ ਹੈ। ਇਸ ਮੋਕੇ ਐਸ ਐਚ ਓ ਕੋਟਲੀ ਸੂਰਤ ਮੱਲੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਦੋਨਾਂ ਨੂੰ ਧਾਰਾ 420 -7EC ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ਪੱਤਰਕਾਰ ਜਤਿੰਦਰ  ਕੁਮਾਰ ਨਾਲ ਕ੍ਰਿਸ਼ਨ ਗੋਪਾਲ  ਦੀ ਵਿਸ਼ੇਸ਼ ਰਿਪੋਟ ਆਲ 2 ਨਿਊਜ਼ ਚੈਨਲ ਡੇਰਾ ਬਾਬਾ ਨਾਨਕ