ਹੁਸ਼ਿਆਰਪੁਰ ਟਾਂਡਾ ਰੋਡ ਤੇ ਲੁੱਕ ਬਜ਼ਰੀ ਪਾਉਣ ਤੋਂ ਬਗੈਰ ਹੀ ਚਿੱਟੀਆਂ ਪੱਟੀਆਂ ਲਗਾ ਕੇ ਅੱਖੀਂ ਘੱਟਾ ਪਾਇਆ ਗਿਆ। 

ਅੱਡਾ  ਸਰਾਂ (ਜਸਵੀਰ ਕਾਜਲ)
ਲਾਚੋਵਾਲ ਟੋਲ ਪਲਾਜ਼ਾ ਤੇ ਅੱਜ ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਦੇ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ , ਪੀ ਡੀ ਅਗਰਵਾਲ ਇਨਫਰਾਸਟਰਕਚਰ ਕੰ: ਵੱਲੋਂ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ। ਪਰ ਅਖੀਰ ਜਿਹੜੀ ਬਜਰੀ ਦੀ ਲੇਅਰ ਪਾਉਣੀ ਸੀ ਲੇਅਰ ਦੇ ਨਾਮ ਸਿਰਫ ਦਿਖਾਵਾ ਕੀਤਾ ਗਿਆ।  ਸੁਸਾਇਟੀ ਦੇ ਸੂਬਾ ਪ੍ਰਧਾਨ ਓਂਕਾਰ ਸਿੰਘ ਧਾਮੀ , ਗੁਰਸਿਮਰਤ ਸਿਘ ਲਾਚੋਵਾਲ, ਰਣਜੀਤ ਸਿੰਘ ,ਸੀਨੀਅਰ ਵਾਈਸ ਪ੍ਰਧਾਨ ਕ੍ਰਿਪਾਲ ਸਿੰਘ ਕਸਬਾ, ਸਰਪ੍ਰਸਤ ਬਾਬਾ ਯੁਵਰਾਜ ਸਿੰਘ  ਤਪ ਅਸਥਾਨ ਸੰਤਸਰ, ਮੁੱਖ ਸਲਾਹਕਾਰ ਕੈਪਟਨ ਹਿੰਮਤ ਸਿੰਘ ,ਮਾਸਟਰ ਦਵਿੰਦਰ ਸਿੰਘ ਸਰਕਲ ਪ੍ਰਧਾਨ ਬਲਬੀਰ ਸਿੰਘ ,ਕੁਲਦੀਪ ਸਿੰਘ ਗੁਰਸਿਮਰਤ ਸਿੰਘ, ਸਰਪੰਚ ਸੁੱਚਾ ਸਿੰਘ, ਸਰਪੰਚ ਸ਼ਰਨਜੀਤ ਸਿੰਘ ਮਾਣਕ ਢੇਰੀ ,ਰਾਮ ਸਿੰਘ ਧੁੱਗਾ ਨੇ ਕਿਹਾ ਇਕਰਾਰਨਾਮੇ ਦੇ ਮੁਤਾਬਕ  ਪਲਾਜਾ ਕੰ: ਨੇ ਜੋ ਬਣਦੀ  ਲੇਅਰ ਪਾਉਣੀ ਸੀ ਨਹੀਂ ਪਾਈ।  ਪਤਲੀ (ਲੁੱਕ-ਰੇਤਾ) ਦੀ ਲੇਅਰ ਪਾਕੇ ਨਾਮਾਤਰ  ਦਿਖਾਵਾ ਕਰ ਦਿੱਤਾ। ਮਹਿਕਮੇ ਨੂੰ ਅਪੀਲ ਕਰਦਿਆ ਕਿਸਾਨ ਨੇਤਾਵਾਂ ਨੇ ਕਿਹਾ ਇਸ ਤੇ ਤੁਰੰਤ ਕਾਰਵਾਈ ਕਰੋ ਨਹੀਂ ਤਾਂ ਅਸੀਂ ਦਫ਼ਤਰ ਦਾ ਘਿਰਾਓ ਕਰਾਂਗੇ। ਸਰਦਾਰ ਉਂਕਾਰ ਸਿੰਘ ਧਾਮੀ ਨੇ ਕਿਹਾ ਡਾਕਟਰ ਰਵਜੋਤ ਮੌਜੂਦਾ ਐਮ ਐਲ ਏ ਹਨ। ਇਸ ਲਈ ਤੁਰੰਤ ਕਾਰਵਾਈ ਕਰਨ, ਕਿਉਕੇ  ਇਹ ਸੜਕ ਇਨ੍ਹਾਂ ਦੇ ਹਲਕੇ ਵਿੱਚੋਂ ਲੰਘਦੀ ਹੈ।