ਭਗਵੰਤ ਮਾਨ - ਜਨਤਾ ਵਰਗੇ ਹਾਂ ਜਨਤਾ ਵਰਗੇ ਰਹਾਂਗੇ, ਸਮਾਗਮ 'ਚ ਪਹੁੰਚੇ ਗੁਰਦਾਸ ਮਾਨ, ਦਿੱਤਾ ਇਹ ਬਿਆਨ
ਭਗਵੰਤ ਮਾਨ - ਜਨਤਾ ਵਰਗੇ ਹਾਂ ਜਨਤਾ ਵਰਗੇ ਰਹਾਂਗੇ, ਸਮਾਗਮ 'ਚ ਪਹੁੰਚੇ ਗੁਰਦਾਸ ਮਾਨ, ਦਿੱਤਾ ਇਹ ਬਿਆਨ

ਪੰਜਾਬ ਨੂੰ ਭਗਵੰਤ ਮਾਨ ਦੇ ਰੂਪ ਵਿੱਚ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਮਾਨ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਦੀ ਸਹੁੰ ਚੁਕਾਈ।
ਉਪਰੰਤ ਮਾਨ ਨੇ ਸੰਬੋਧਨ ਦੌਰਾਨ ਪੰਜਾਬੀਆਂ ਤੋਂ ਸਾਥ ਦੀ ਮੰਗ ਕਰਦਿਆਂ ਕਿਹਾ ਕਿ ਉਹ ਜਨਤਾ ਵਰਗੇ ਹਨ ਅਤੇ ਜਨਤਾ ਵਰਗੇ ਰਹਿਣਗੇ। ਗੁਰਦਾਸ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜੋ ਨਵੀਂ ਸਰਕਾਰ ਬਣੀ ਹੈ, ਉਸ ਤੋਂ ਲੱਗਦਾ ਹੈ ਕਿ ਹਰ ਕੋਈ ਆਮ ਆਦਮੀ ਹੈ। ਪਾਰਟੀ ਸਾਂਝੀ ਹੈ ਪਰ ਸੋਚ ਖ਼ਾਸ ਹੈ।