ਮੈਡੀਕਲ ਕੈਂਪ ਵਿਚ 210 ਮਰੀਜ਼ਾਂ ਦੀ ਕੀਤੀ ਫਰੀ ਜਾਂਚ

ਮੈਡੀਕਲ ਕੈਂਪ ਵਿਚ 210 ਮਰੀਜ਼ਾਂ ਦੀ ਕੀਤੀ ਫਰੀ ਜਾਂਚ

ਮੈਡੀਕਲ ਕੈਂਪ ਵਿਚ 210 ਮਰੀਜ਼ਾਂ ਦੀ ਕੀਤੀ ਫਰੀ  ਜਾਂਚ
mart daar

ਅੱਡਾ ਸਰਾਂ ( ਜਸਵੀਰ  ਕਾਜਲ)

ਪ੍ਰਬੰਧਕ ਕਮੇਟੀ ਪਬਲਿਕ ਖਾਲਸਾ ਕਾਲਜ ਫਾਰ ਵੁਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਸ੍ਰੀ ਗੁਰੂ ਅਰਜਨ ਦੇਵ ਜੀ ਚੈਰੀਟੇਬਲ ਹਸਪਤਾਲ ਕਲੋਆ ਵਿਖੇ ਮੁਕਤ ਜਨਰਲ  ਮੈਡੀਕਲ ਜਾਂਚ ਕੈਂਪ ਲਾਇਆ ਗਿਆ  ।   
ਕਮੇਟੀ ਪ੍ਰਧਾਨ ਨਿਰਮਲ ਸਿੰਘ ਮੱਲ੍ਹੀ ਦੀ ਅਗਵਾਈ ਵਿਚ ਲੱਗੇ ਇਸ ਕੈਂਪ ਦਾ ਉਦਘਾਟਨ ਹੈੱਡਮਾਸਟਰ ਜਸਵੰਤ ਸਿੰਘ ਬੈਂਚਾਂ ਨੇ ਕਰਦਿਆਂ ਕਮੇਟੀ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ  ਭਰਪੂਰ ਸ਼ਲਾਘਾ  ਕੀਤੀ  ।ਇਸ ਮੌਕੇ ਡਾ ਜਸਪਾਲ ਸਿੰਘ, ਡਾ ਹਰਪ੍ਰੀਤ ਸਿੰਘ,  ਸਿਮਰਨਪ੍ਰੀਤ ਸਿੰਘ , ਤਜਿੰਦਰ ਕੌਰ (ਲੈਬ ਟੈਕਨੀਸ਼ੀਅਨ), ਸੁਰਿੰਦਰ ਸਿੰਘ, ਮਨਜਿੰਦਰ ਸਿੰਘ, ਤੇ ਉਨ੍ਹਾਂ ਦੇ ਸਹਿਯੋਗੀ ਟੀਮ ਨੇ 210 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ  ।

      ਇਸ ਮੌਕੇ ਬਿਕਰਮਜੀਤ ਸਿੰਘ ਲਾਲੀ ,ਜਥੇਦਾਰ ਅਵਤਾਰ ਸਿੰਘ ਕੰਧਾਲਾ ਜੱਟਾਂ, ਗੁਰਕਮਲ ਸਿੰਘ ਨਰਿਆਲ, ਹਰਭਜਨ ਸਿੰਘ ਢਿੱਲੋਂ, ਗੁਰਮੇਲ ਸਿੰਘ ਸੀਕਰੀ, ਹਰਚਰਨ ਸਿੰਘ ਧਾਲੀਵਾਲ,  ਦਿਲਦੀਪ ਸਿੰਘ ਢਿਲੋਂ ,ਜੁਗਲ ਕਿਸ਼ੋਰ ਭਾਗੀਆਂ,  ਦਲਜੀਤ ਸਿੰਘ ਕਲੋਆ ,ਗੁਰਦੇਵ ਸਿੰਘ ਕਲੋਆ, ਦੇਸ ਰਾਜ ਸ਼ਰਮਾ ਆਦਿ ਮੌਜੂਦ ਸਨ  ।