ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪੱਧਰੀ ਯੁਵਾ ਸੰਮੇਲਨ ਕਰਵਾਇਆ ਗਿਆ

ਰਾਕੇਸ਼ ਕੁਮਾਰ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪੱਧਰੀ ਯੁਵਾ ਸੰਮੇਲਨ ਕਰਵਾਇਆ ਗਿਆ । ਜਿਸ ਵਿੱਚ ਜਿਲ੍ਹੇ ਭਰ ਦੀਆਂ ਯੂਥ ਕਲੱਬਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ।

ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪੱਧਰੀ ਯੁਵਾ ਸੰਮੇਲਨ ਕਰਵਾਇਆ ਗਿਆ

ਅੱਡਾ ਸਰ੍ਹਾਂ ਟਾਂਡਾ (ਜਸਬੀਰ ਕਾਜਲ ) ਰਾਕੇਸ਼ ਕੁਮਾਰ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪੱਧਰੀ ਯੁਵਾ ਸੰਮੇਲਨ ਕਰਵਾਇਆ ਗਿਆ । ਜਿਸ ਵਿੱਚ ਜਿਲ੍ਹੇ ਭਰ ਦੀਆਂ ਯੂਥ ਕਲੱਬਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਨੌਜਵਾਨ ਸ਼ਕਤੀ ਨੂੰ ਵਿਕਾਸ ਵਿੱਚ ਲਗਾਉਣ,  ਨੌਜਵਾਨਾਂ ਵਿੱਚ ਹੁਨਰ ਦਾ ਵਿਕਾਸ ਕਰਨ, ਹੱਥੀਂ ਮਿਹਨਤ ਕਰਨ ਅਤੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਪੰਜਾਬ ਨੇ ਨੌਜਵਾਨਾਂ ਨੂੰ ਹੱਥੀਂ ਮਿਹਨਤ ਕਰਨ ਅਤੇ ਸਵੈ ਰੁਜ਼ਗਾਰ ਨੂੰ ਆਪਣੀ ਜ਼ਿੰਦਗੀ ਵਿਚ ਅਪਣਾ ਕੇ ਆਪਣਾ ਆਰਥਿਕ ਵਿਕਾਸ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿਜੇ ਰਾਣਾ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ, ਅਮਰਜੀਤ ਸਿੰਘ ਹਮਰੌਲ ਐਕਸ ਸੈਕਟਰੀ ਰੈੱਡ ਕਰੋਸ ਜਿਲਾ ਹੁਸ਼ਿਆਰਪੁਰ, ਬਲਬੀਰ ਸਿੰਘ ਸੋਢੀ ਪ੍ਰਧਾਨ ਬਾਬਾ ਬਿਸ਼ਨ ਦਾਸ ਯੂਥ ਕਲੱਬ , ਸੁਮਨਾ ਦੇਵੀ ਪ੍ਰਾਜੈਕਟ ਕੋਆਰਡੀਨੇਟਰ ਸੋਸਾਇਟੀ , ਜਗਤਾਰ ਸਿੰਘ ਬਲਾਕ ਸੰਮਤੀ ਮੈਂਬਰ ਭੁੰਗਾ ਨੇ ਸੰਬੋਧਨ ਕਰਦਿਆਂ ਯੂਥ ਕਲੱਬਾਂ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਅਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਡਾਕਟਰ ਸਮੀਰ, ਡਾਕਟਰ ਅਸ਼ੋਕ ਚੌਧਰੀ, ਪ੍ਰੋਫ਼ੈਸਰ ਡਾਕਟਰ ਪ੍ਰਦੀਪ ਕੁਮਾਰ ਕਾਲਜ ਮੁਕੇਰੀਆਂ ਨੇ ਸੰਬੋਧਨ ਕਰਦਿਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਤਾਂ ਜੋ ਨੌਜਵਾਨ ਉਨ੍ਹਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਸੁਰਿੰਦਰ ਕੁਮਾਰ ਮੈਨੇਜਰ ਯੂਕੋ ਬੈਂਕ , ਅਜੇ ਕਈ ਚੇਅਰਮੈਨ ਨੇ ਸਵੈ ਰੁਜ਼ਗਾਰ ਅਪਨਾਉਣ ਲਈ ਕਰਜ਼ਾ ਪ੍ਰਾਪਤ ਕਰਨ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਅਸ਼ਵਨੀ ਕੁਮਾਰ ਐਨਵਾਈਕੇ, ਰੋਬਿਨ ਸਿੰਘ, ਨਵਦੀਪ ਕੌਰ, ਅਮਨਦੀਪ ਸ਼ਰਮਾ ਰਮਿੰਦਰ ਸਿੰਘ, ਅਦਿੱਤਯ, ਸੁਖਵਿੰਦਰ ਕੌਰ, ਆਸ਼ਾ ਰਾਣੀ,  ਸੰਦੀਪ ਕੁਮਾਰ, ਮੇਨਕਾ ਵਿਸ਼ੇਸ਼ ਤੌਰ ਤੇ ਹਾਜਰ ਸਨ।