ਕੇਂਦਰ ਵਲੋਂ ਪੰਜਾਬ ਦੇ ਕਿਸਾਨਾਂ ਦਾ ਖ਼ਰਾਬ ਫ਼ਸਲ ਦਾ ਕਟ , ਪੰਜਾਬ ਸਰਕਾਰ ਦੇਵੇਗੀ

ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਟੀਚਾ ਪੂਰਾ ਕਰਾਂਗੇ ਮੰਤਰੀ ਲਾਲ ਚੰਦ ਕਟਾਰੁਚੱਕ |

ਕੇਂਦਰ ਵਲੋਂ ਪੰਜਾਬ ਦੇ ਕਿਸਾਨਾਂ ਦਾ ਖ਼ਰਾਬ ਫ਼ਸਲ ਦਾ ਕਟ , ਪੰਜਾਬ ਸਰਕਾਰ ਦੇਵੇਗੀ
mart daar

ਵਿਸਾਖੀ ਦਿਹਾੜੇ ਨੂੰ ਸਮਰਪਿਤ ਬਟਾਲਾ ਚ ਜਿਲਾ ਹੇਰਿਟੇਜ ਸੋਸਾਇਟੀ ਵਲੋਂ ਸ਼ਿਵ ਕੁਮਾਰ ਬਟਾਲਵੀ ਕਲਚਰਲ ਸੈਂਟਰ ਚ ਇਕ ਸੱਭਿਆਚਾਰ ਸਮਾਗਮ ਦਾ ਅਯੁਜਨ ਕੀਤਾ ਗਿਆ ਜਿਸ ਚ ਮੰਤਰੀ ਪੰਜਾਬ ਲਾਲ ਚੰਦ ਕਟਾਰੁਚੱਕ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਜਿਥੇ ਉਹਨਾਂ ਸਮਾਗਮ ਦੀ ਪ੍ਰਸ਼ੰਸ਼ਾ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਵਿਸਾਖੀ ਦਿਹਾੜਾ ਧਾਰਮਿਕ ਅਤੇ ਸਮਾਜਿਕ ਤੌਰ ਤੇ ਬਹੁਤ ਮਹੱਤਵ ਰੱਖਦਾ ਹੈ ਅਤੇ ਇਸੇ ਦਿਨ ਜਿਥੇ ਖਾਲਸਾ ਪੰਥ ਦੀ ਸਾਜਨਾ ਹੋਈ ਉਥੇ ਇਸ ਦਿਹਾੜੇ ਤੇ ਆਜ਼ਾਦੀ ਦੀ ਅਵਾਜ ਬੁਲੰਦ ਕਰਦੇ ਜਾਲੀਆਂ ਵਾਲੇ ਬਾਗ ਚ ਕਈ ਪੰਜਾਬੀ ਸ਼ਹੀਦ ਹੋਏ ਅਤੇ ਪੰਜਾਬ ਦੇ ਇਤਿਹਾਸ ਚ ਇਹ ਦਿਨ ਅਹਿਮ ਹੈ ਇਥੇ ਹੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਉਹੀ ਸੁਪਨਾ ਹੈ ਜੋ ਦੇਸ਼ ਲਈ ਆਜ਼ਾਦੀ ਲੜਨ ਵਾਲੇ ਸ਼ਹੀਦਾਂ ਦਾ ਸੀ ਅਤੇ ਜੋ ਅੱਜ ਰੰਗਲਾ ਪੰਜਾਬ ਸਮਾਗਮ ਮਨਾਇਆ ਜਾ ਰਿਹਾ ਹੈ ਉਹੀ ਰੰਗਲਾ ਅਤੇ ਖੁਸ਼ਹਾਲ ਪੰਜਾਬ ਦਾ ਸਪਨਾ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦਾ ਹੈ ਅਤੇ ਪੰਜਾਬ ਸਰਕਾਰ ਇਸ ਰੰਗਲਾ ਪੰਜਾਬ ਬਣਾਉਣ ਦੇ ਟੀਚੇ ਵੱਲ ਅਗੇ ਵੱਧ ਰਹੀ ਹੈ ਇਸ ਦੇ ਨਾਲ ਹੀ ਕੇਂਦਰ ਵਲੋਂ ਪੰਜਾਬ ਦੇ ਕਿਸਾਨ ਦੀ ਕਣਕ ਦੀ ਜੋ ਖ਼ਰਾਬ ਫ਼ਸਲ ਦਾ ਕਟ ਲਾਉਣ ਦਾ ਮਾਮਲਾ ਸਾਮਣੇ ਆਇਆ ਹੀ ਉਸ ਬਾਰੇ ਮੰਤਰੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਇਸ ਬਾਰੇ ਚਿਠੀ ਲਿਖੀ ਗਈ ਹੈ ਅਤੇ ਜੇਕਰ ਉਸਦੇ ਬਾਵਜੂਦ ਕੇਂਦਰ ਕੱਟ ਲਾਗਉਂਦੀ ਹੈ ਤਾ ਉਸਦੇ ਬਾਵਜੂਦ ਕਿਸਾਨ ਨੂੰ ਚਿੰਤਤ ਹੋਣ ਦੀ ਲੋੜ ਨਹੀਂ ਪੰਜਾਬ ਦੇ ਮੁਖ ਮੰਤਰੀ ਭਾਗਵਤ ਮਾਨ ਨੇ ਐਲਾਨ ਕੀਤਾ ਹੈ ਕਿ ਕਿਸਾਨ ਦੇ ਫ਼ਸਲ ਦੇ ਕੱਟ ਦੇ ਪੈਸੇ ਪੰਜਾਬ ਸਰਕਾਰ ਕਿਸਾਨ ਨੂੰ ਕੋਲੋਂ ਦੇਵੇਗੀ |