ਪਿੰਡ ਦੇਹਰੀਵਾਲ ਦਾ ਕ੍ਰਿਕਟ ਟੂਰਨਾਮੈਂਟ ਵਿੱਚ ਜਾਜਾ ਦੀ ਟੀਮ ਨੇ ਜਿੱਤਿਆ। ਮੂਨਕ ਨੇ ਕੀਤੀ ਇਨਾਮਾ ਦੀ ਵੰਡ। 

ਪਿੰਡ ਦੇਹਰੀਵਾਲ ਦਾ ਕ੍ਰਿਕਟ ਟੂਰਨਾਮੈਂਟ ਵਿੱਚ ਜਾਜਾ ਦੀ ਟੀਮ ਨੇ ਜਿੱਤਿਆ। ਮੂਨਕ ਨੇ ਕੀਤੀ ਇਨਾਮਾ ਦੀ ਵੰਡ। 

ਪਿੰਡ ਦੇਹਰੀਵਾਲ ਦਾ ਕ੍ਰਿਕਟ ਟੂਰਨਾਮੈਂਟ ਵਿੱਚ ਜਾਜਾ ਦੀ ਟੀਮ ਨੇ ਜਿੱਤਿਆ। ਮੂਨਕ ਨੇ ਕੀਤੀ ਇਨਾਮਾ ਦੀ ਵੰਡ। 
mart daar

ਪਿੰਡ ਦੇਹਰੀਵਾਲ ਦਾ ਕ੍ਰਿਕਟ ਟੂਰਨਾਮੈਂਟ ਵਿੱਚ ਜਾਜਾ ਦੀ ਟੀਮ ਨੇ ਜਿੱਤਿਆ। ਮੂਨਕ ਨੇ ਕੀਤੀ ਇਨਾਮਾ ਦੀ ਵੰਡ। 
ਅੱਡਾ ਸਰਾਂ (ਜਸਵੀਰ ਕਾਜਲ)ਬਾਬਾ ਸੁਖਨਾ ਭਗਤ ਸਪੋਰਟਸ ਕਲੱਬ ਦੇਹਰੀਵਾਲ ਵੱਲੋ ਪ੍ਰਧਾਨ ਕਮਲਜੀਤ ਸਿੰਘ ਕਾਕਾ ਦੀ ਅਗਵਾਈ ਵਿੱਚ ਐਨ ਆਰ ਆਈ ਵੀਰਾ ਤੇ ਉੱਘੇ ਸਮਾਜ ਸੇਵੀ ਜਵਾਹਰ ਸਿੰਘ ਪੱਡਾ ਦੇ ਸਹਿਯੋਗ ਨਾਲ ਸੁਰੂ ਹੋਇਆ ਚਾਰ ਰੋਜਾ ਕ੍ਰਿਕਟ ਟੂਰਨਾਮੈਂਟ ਪੂਰੀ ਸਾਨੋ ਸੌਕਤ ਨਾਲ ਸੰਪੰਨ ਹੋਇਆ। ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆ ਕਰੀਬ 48 ਟੀਮਾ ਨੇ ਭਾਗ ਲਿਆ। ਤੇ ਫਾਈਨਲ ਮੁਕਾਬਲਾ ਪਿੰਡ ਜਾਜਾ ਤੇ ਪਿੰਡ ਪਿੱਪਲਾਵਾਲਾ ਦੀਆ ਟੀਮਾ ਵਿਚਕਾਰ ਬਹੁਤ ਹੀ ਰੋਮਾਂਚਕ ਹੋਇਆ ਤੇ ਪਹਿਲਾ ਇਨਾਮ ਪਿੰਡ ਜਾਜਾ ਦੀ ਟੀਮ ਨੇ 25 ਹਜਾਰ ਜਿੱਤਿਆ ਤੇ ਦੂਸਰਾ ਇਨਾਮ ਪਿੰਡ ਪਿੱਪਲਾਂਵਾਲਾ ਦੀ ਟੀਮ ਨੇ 15 ਹਜਾਰ ਜਿੱਤਿਆ। ਇਸ ਮੌਕੇ ਇਨਾਮਾ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਉੜਮੁੜ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵੱਲੋ ਪਹੁੰਚੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਤੇ ਯੂਥ ਆਗੂ ਸੁਖਵਿੰਦਰ ਸਿੰਘ ਮੂਨਕ ਨੇ ਸਮੂਹ ਪ੍ਰਬੰਧਕਾ, ਜੇਤੂ ਟੀਮਾ ਤੇ ਸਾਰੇ ਖਿਡਾਰੀਆ ਨੂੰ ਵਧਾਈ ਦਿੰਦਿਆ ਕਿਹਾ ਕਿ ਜੇਕਰ ਸਾਡੇ ਸੂਬੇ ਤੇ ਦੇਸ਼ ਦੀ ਨੌਜਵਾਨੀ ਮਜਬੂਤ ਹੋਵੇਗੀ। ਤਾ ਹੀ ਸੂਬਾ ਤੇ ਦੇਸ਼ ਤਰੱਕੀ ਕਰੇਗਾ। ਮੂਨਕ ਨੇ ਕਿਹਾ ਕਿ ਸਰਕਾਰਾ ਦਾ ਵੀ ਫਰਜ਼ ਬਣਦਾ ਹੈ ਕਿ ਨੌਜਵਾਨ ਪੀੜੀ ਨੂੰ ਮਜਬੂਤ ਕਰਨ ਲਈ ਠੋਸ ਉਪਰਾਲੇ ਕਰਨ। ਤਾ ਜੋ ਨੌਜਵਾਨ ਪੀੜੀ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧੇ। ਇਸ ਮੌਕੇ ਮੂਨਕ ਨੇ ਮਨਜੀਤ ਸਿੰਘ ਦਸੂਹਾ ਵੱਲੋ ਭੇਜੇ 11 ਹਜ਼ਾਰ ਰੁਪਏ ਪ੍ਰਬੰਧਕਾ ਨੂੰ ਭੇਂਟ ਕੀਤੇ ਤੇ ਵਿਸਵਾਸ਼ ਦਿਵਾਇਆ ਕਿ ਨੌਜਵਾਨਾ ਲਈ ਮਨਜੀਤ ਸਿੰਘ ਦਸੂਹਾ ਹਮੇਸ਼ਾ ਅੱਗੇ ਹੋ ਖੜੇ ਹਨ। ਇਸ ਮੌਕੇ ਪ੍ਰਬੰਧਕਾ ਨੇ ਸਾਰੀਆ ਸਖਸ਼ੀਅਤਾ ਤੇ ਖਿਡਾਰੀਆ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਕਮਲਜੀਤ ਸਿੰਘ ਕਾਕਾ, ਬਲਕਾਰ ਸਿੰਘ ਸਾਨ, ਇਕਬਾਲ ਸਿੰਘ, ਰਣਦੀਪ ਸਿੰਘ ਚੌਹਾਨ ਢਡਿਆਲਾ, ਹਰਪ੍ਰੀਤ ਸਿੰਘ ਹੈਰੀ, ਪਰਮਿੰਦਰ ਸਿੰਘ ਜੋਨੀ, ਗੁਰਵਿੰਦਰ ਸਿੰਘ ਗਿੰਦਾ, ਇੰਦਰਜੀਤ ਸਿੰਘ ਰੂਬੀ, ਸਰਨਜੀਤ ਸਿੰਘ ਕਾਲੂ, ਇਕਬਾਲ ਸਿੰਘ ਬਿੱਲੂ, ਹਰਪ੍ਰੀਤ ਸਿੰਘ ਹਨੀ, ਜਗਨਪਰੀਤ ਸਿੰਘ ਜਗਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ। 
ਫੋਟੋ ਕੈਪਸਨ--ਪਿੰਡ ਦੇਹਰੀਵਾਲ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਪਿੰਡ ਜਾਜਾ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ ਭੇਂਟ ਕਰਦੇ ਸੁਖਵਿੰਦਰ ਸਿੰਘ ਮੂਨਕ ਤੇ ਪ੍ਰਬੰਧਕ।