ਰਾਵਣ ਦਾ ਪੁਤਲਾ ਨਾ ਸਾੜੋ ਰਾਵਣ ਤੋਂ ਵੱਧ ਜ਼ਾਲਿਮ ਸਾਡੇ ਸਮਾਜ ਅੰਦਰ ਮੌਜੂਦ ਹਨ - ਧਾਮੀ
ਰਾਵਣ ਦਾ ਪੁਤਲਾ ਨਾ ਸਾੜੋ ਰਾਵਣ ਤੋਂ ਵੱਧ ਜ਼ਾਲਿਮ ਸਾਡੇ ਸਮਾਜ ਅੰਦਰ ਮੌਜੂਦ ਹਨ - ਧਾਮੀ
ਅੱਡਾ ਸਰਾਂ (ਜਸਵੀਰ ਕਾਜਲ)
ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਦੇ ਪ੍ਰਧਾਨ ਉਕਾਂਰ ਸਿੰਘ ਧਾਮੀ ,ਹਰਜੀਤ ਸਿੰਘ ਨੰਗਲ, ਬਾਬਾ ਦਵਿੰਦਰ ਸਿੰਘ ,ਰਾਮ ਸਿੰਘ ਧੁੱਗਾ, ਕਿਰਪਾਲ ਸਿੰਘ ਕਸਬਾ , ਬਲਦੇਵ ਸਿੰਘ ਜੱਲੋਵਾਲ ਨੇ ਕਿਹਾ ਕਿ ਦੇਸ਼ ਵਾਸੀਓ ਜ਼ਰਾ ਦਿਲ ਤੇ ਹੱਥ ਰੱਖ ਕੇ ਦਸਿਓ ਰਾਵਣ ਦੀ ਸਦੀਆਂ ਤੋਂ ਸਾੜਨ ਦੀ ਪ੍ਰਕਿਰਿਆ ਜਾਰੀ ਹੈ ।ਕਿ ਇਹ ਬੰਦ ਨਹੀਂ ਹੋਣੀ ਚਾਹੀਦੀ ਹੈ। ਬੁਰਿਆਈਆਂ ਦਾ ਅੰਤ ਹੋ ਗਿਆ, ਰਾਵਣ ਦੀ ਕੀਤੀ ਗਲਤੀ ਤੋ ਵੱਡੀਆਂ ਗਲਤੀਆਂ ਅਜੋਕੇ ਸਮੇਂ ਅੰਦਰ ਨਹੀ ਦੁਹਰਾਇਆ ਜਾ ਰਹੀਆਂ ਕਿ ਬਲਾਤਕਾਰ ਕਤਲ ਰਾਜਨੀਤੀ ਬਦਲਾਖੋਰੀ ਗ਼ਰੀਬਾਂ ਦਾ ਸ਼ੋਸ਼ਣ ਵਿਕਾਸ ਦੇ ਨਾਮ ਤੇ ਝੂਠੇ ਵਾਅਦੇ ਬੇਇਨਸਾਫੀ ਰਿਸ਼ਵਤਖੋਰੀ ਖਤਮ ਹੈ। ਸਰਦਾਰ ਧਾਮੀ ਨੇ ਕਿਹਾ ਕਿ ਇਕ ਰਾਵਣ ਫੂਕ ਕੇ ਅਸੀਂ ਕੀ ਖੱਟਿਆ ਕੀ ਹੀ ਹਜਾਰਾ ਰਾਵਣ ਦੇਸ਼ ਨੂੰ ਚੂਸ ਕੇ ਖਾ ਰਹੇ ਹਨ । ''ਜਾਗੋ ਦੇਸ਼ ਵਾਸੀਓ ਆਓ ਜਾਗਣ ਦਾ ਸਿਲਸਲਾ'' ਦੁਸਹਿਰੇ ਤੋਂ ਸ਼ੁਰੂ ਕਰੀਏ ਉਪਰੋਕਤ ਸਾਰੀਆਂ ਕੁਰੀਤੀਆਂ ਦਾ ਅੰਤ ਸਾਡਾ ਜਾਗਣਾ ਅਤੇ ਸੱਚ ਨਾਲ ਖੜਨਾ ਸ਼ੁਰੂ ਕਰੀਏ । ਬਾਬਾ ਯੁਵਰਾਜ ਸਿੰਘ, ਬਾਬਾ ਬੂਆ ਸਿੰਘ ,ਕੈਪਟਨ ਹਿੰਮਤ ਸਿੰਘ, ਸੁਰਜੀਤ ਸਿੰਘ, ਗੁਰਸਿਮਰਤ ਸਿੰਘ ਲਾਚੋਵਾਲ, ਨਰੇਸ਼ ਬੈਂਸ, ਹਰਵੀਰ ਸਿੰਘ ਜੈਲਦਾਰ, ਚਰਨਜੀਤ ਸਿੰਘ, ਧਰਮਵੀਰ ਖਾਲਸਾ, ਜਸਪਾਲ ਸਿੰਘ ਚੱਕਗੁਹਰਾਂ ਹਾਜ਼ਰ ਸਨ।