ਟੀਮ ਦਸੂਹਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸੀ ਜਲਾਲ ਵਿਖੇ "ਕਾਰਗਿਲ ਵਿਜੈ ਦਿਵਸ " ਮਨਾਇਆ ਗਿਆ
ਟੀਮ ਦਸੂਹਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸੀ ਜਲਾਲ ਵਿਖੇ "ਕਾਰਗਿਲ ਵਿਜੈ ਦਿਵਸ " ਮਨਾਇਆ ਗਿਆ
ਅੱਡਾ ਸਰਾਂ (ਜਸਵੀਰ ਕਾਜਲ)
ਸਰਕਾਰੀ ਸੀਨੀਅਰ ਸੈਕੰਡਰੀ
ਸਮਾਰਟ ਸਕੂਲ ਬਸੀ ਜਲਾਲ ਵਿਖੇ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਦੇ ਸੰਬੰਧ ਵਿੱਚ ਜੀਓਜੀ ਟੀਮ ਦਸੂਹਾ ਵਲੋਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਬੱਚਿਆਂ, ਸਮੂਹ ਸਕੂਲ ਸਟਾਫ ਅਤੇ ਸਾਬਕਾ ਸੈਨਿਕਾਂ ਜੀਓਜੀ ਟੀਮ ਵਲੋਂ ਇਸ ਵਿੱਚ ਹਿੱਸਾ ਲਿਆ ਗਿਆ। ਜਿਸ ਵਿੱਚ ਦਸੂਹਾ ਜੀਓਜੀ ਟੀਮ ਦੇ ਤਹਿਸੀਲ ਹੈਡ ਕਰਨਲ ਕੁਲਦੀਪ ਸਿੰਘ ਸਾਹਿਬ ਅਤੇ ਤਹਿਸੀਲ ਸੁਪਰਵਾਈਜ਼ਰ ਕੈਪਟਨ ਦਰਸ਼ਨ ਸਿੰਘ ਨੇ ਕਾਰਗਿਲ ਜੰਗ ਬਾਰੇ ਬੱਚਿਆਂ ਨੂੰ ਸੰਬੋਧਨ ਕੀਤਾ। ਇਹ ਜੰਗ 3 ਮਈ 1999 ਤੋਂ 26 ਜੁਲਾਈ 1999 ਤਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜੀ ਗਈ ਜਿਸ ਵਿੱਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ। ਇਸ ਲੜਾਈ ਵਿੱਚ ਭਾਰਤੀ ਸੈਨਾ ਦੇ 527 ਯੋਧਿਆਂ ਦੀ ਸ਼ਹਾਦਤ ਹੋਈ । ਇਸ ਯੁੱਧ ਵਿੱਚ ਭਾਰਤੀ ਸੈਨਾ ਨੇ ਬਹਾਦਰੀ ਨਾਲ ਜੰਗ ਲੜੀ। ਜਿਸ ਉਤੇ ਸਾਰੇ ਦੇਸ਼ ਨੂੰ ਗਰਵ ਹੈ।
2 ਦਸੂਹਾ ਤਹਿਸੀਲ ਹੈਡ ਕਰਨਲ ਕੁਲਦੀਪ ਸਿੰਘ ਸਾਹਿਬ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਅਜ ਸਾਰਾ ਦੇਸ਼ ਕਾਰਗਿਲ ਵਿਜੈ ਦਿਵਸ ਮਨਾ ਰਹੇ ਹਾਂ ਇਸ ਵਿੱਚ ਸਕੂਲੀ ਬੱਚਿਆਂ ਨੂੰ ਦਿੱਤੀ ਗਈ ਜਾਣਕਾਰੀ ਨਾਲ ਦੇਸ਼ ਦੀ ਸੇਵਾ ਪ੍ਰਤੀ ਰੁਚੀ ਪੈਦਾ ਹੋਵੇਗੀ।ਜੀਓਜੀ ਸਮੂਹ ਟੀਮ ਵਲੋਂ ਸਕੂਲ ਸਟਾਫ ਅਤੇ ਸਕੂਲ ਦੇ ਬੱਚਿਆਂ ਵਲੋਂ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਪਿੰਡ ਬਸੀ ਜਲਾਲ ਦੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਜੇਸ਼ ਕੁਮਾਰ ਅਤੇ ਸਕੂਲ ਦੇ ਸਾਰੇ ਸਟਾਫ ਵਲੋਂ ਇਸ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਆਯੋਜਿਤ ਕਰਨ ਲਈ ਧੰਨਵਾਦ ਕੀਤਾ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਜੇਸ਼ ਕੁਮਾਰ ਅਤੇ ਸਕੂਲ ਦੇ ਸਮੂਹ ਸਟਾਫ ਵਲੋਂ ਤਹਿਸੀਲ ਹੈਡ ਕਰਨਲ ਕੁਲਦੀਪ ਸਿੰਘ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ।
4 ਇਸ ਮੌਕੇ ਦਸੂਹਾ ਜੀਓਜੀ ਟੀਮ ਦੇ ਤਹਿਸੀਲ ਹੈਡ ਕਰਨਲ ਕੁਲਦੀਪ ਸਿੰਘ ਸਾਹਿਬ, ਸੁਪਰਵਾਈਜ਼ਰ ਕੈਪਟਨ ਦਰਸ਼ਨ ਸਿੰਘ, ਕੈਪਟਨ ਹਰੀ ਓਮ ਸਿੰਘ, ਲੈਫਟੀਨੈਂਟ ਬਲਬੀਰ ਸਿੰਘ, ਕੈਪਟਨ ਜਸਵਿੰਦਰ ਸਿੰਘ, ਸੂਬੇਦਾਰ ਮੇਜਰ ਗੁਰਨਾਮ ਸਿੰਘ, ਸੂਬੇਦਾਰ ਸੁਖਦਿਆਲ ਸਿੰਘ, ਹੌਲਦਾਰ ਹਰਜੀਤ ਸਿੰਘ ਬਸੀ ਜਲਾਲ,ਨਾਇਕ ਰਜਵਿੰਦਰ ਸਿੰਘ, ਸਮੂਹ ਟਾਂਡਾ ਬਲਾਕ ਦੇ ਕਲਸਟਰ ਸੀਨੀਅਰ ਜੀਓਜੀ ਸਟਾਫ ਅਤੇ ਸਮੂਹ ਸਕੂਲ ਸਟਾਫ ਅਤੇ ਪਿੰਡ ਵਾਸੀ ਪੰਚਾਇਤ ਮੈਂਬਰ ਮੌਜੂਦ ਸਨ।
ਇਸ ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਬੱਚਿਆਂ ਵਲੋਂ ਸਰਬ ਧਰਮ ਝਲਕੀ ਪੇਸ਼ ਕੀਤੀ ਗਈ ਜੋ ਕਿ ਸ਼ਲਾਘਾਯੋਗ ਸੀ।