ਸੁਸਾਇਟੀ ਵੱਲੋਂ ਭੂੰਗਾ ਵਿਖੇ ਸ਼ਹੀਦ ਊਧਮ ਸਿੰਘ ਦੇ 80ਵੇਂ ਸ਼ਹੀਦੀ ਦਿਵਸ ਤੇ ਕੀਤੀ ਗਈ ਸ਼ਰਧਾਂਜਲੀ ਭੇਂਟ

ਸੁਸਾਇਟੀ ਵੱਲੋਂ ਭੂੰਗਾ ਵਿਖੇ ਸ਼ਹੀਦ ਊਧਮ ਸਿੰਘ ਦੇ 80ਵੇਂ ਸ਼ਹੀਦੀ ਦਿਵਸ ਤੇ ਕੀਤੀ ਗਈ ਸ਼ਰਧਾਂਜਲੀ ਭੇਂਟ

ਸੁਸਾਇਟੀ ਵੱਲੋਂ ਭੂੰਗਾ ਵਿਖੇ ਸ਼ਹੀਦ ਊਧਮ ਸਿੰਘ ਦੇ 80ਵੇਂ ਸ਼ਹੀਦੀ ਦਿਵਸ ਤੇ ਕੀਤੀ ਗਈ ਸ਼ਰਧਾਂਜਲੀ ਭੇਂਟ

ਅੱਡਾ  ਸਰਾਂ ( ਜਸਵੀਰ ਕਾਜਲ )

ਪੰਜਾਬ ਦੇ ਅਣਖੀਲੇ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ 80 ਵੇਂ ਸ਼ਹੀਦੀ ਦਿਨ ਤੇ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਵੱਲੋਂ ਦਫ਼ਤਰ  ਭੂੰਗਾ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਗਈ  ।ਇਸ ਮੌਕੇ ਸਰਦਾਰ ਊਧਮ ਸਿੰਘ ਜੀ ਦੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਬਦਲਾ ਲੈਣ ਲਈ 21 ਸਾਲਾਂ ਦੇ ਸੰਘਰਸ਼ ਬਾਅਦ ਲੰਡਨ ਵਿਚ ਸਰ ਮਾਈਕਲ ਓਡਵਾਇਰ ਨੂੰ ਗੋਲੀ ਮਾਰੀ ਸੀ  । ਉਨ੍ਹਾਂ ਆਪਣੇ ਦੇਸ਼ ਦੀ ਅਣਖ ਖ਼ਾਤਿਰ ਨਾ ਸਿਰਫ਼ ਦੁਸ਼ਮਣ ਦੇ ਘਰ ਵਿਚ ਜਾ ਕੇ ਉਸ ਨੂੰ ਮਾਰਿਆ ਉਸ ਸਮੇਂ ਆਪਣੇ ਬਦਲਾ ਲੈਣ ਲਈ ਤਕਰੀਰ ਕਰਕੇ ਆਪਣੇ ਆਪ ਨੂੰ ਪੁਲੀਸ ਹਵਾਲੇ  ਕਰ ਦਿੱਤਾ  ।ਜਿਸ ਕਾਰਨ ਉਨ੍ਹਾਂ ਨੂੰ ਲੰਡਨ ਸਰਕਾਰ ਵੱਲੋਂਵ31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ ਸੀ   l ਇਸ ਮੌਕੇ ਸੰਬੋਧਨ ਕਰਦਿਆਂ ਸ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਦੋਆਬਾ ਨੇ ਕਿਹਾ ਕਿ ਸਾਨੂੰ ਸ਼ਹੀਦ ਊਧਮ ਸਿੰਘ ਜੀ ਦੇ ਅਣਖੀਲੇ ਜੀਵਨ  ਤੋਂ ਪ੍ਰੇਰਨਾ ਲੈ ਕੇ ਅਣਖ ਅਤੇ ਗੈਰਤ ਨਾਲ ਜ਼ਿੰਦਗੀ ਜਿਊਂਦੇ ਹੋਏ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਅੱਗੇ ਆਉਣਾ ਚਾਹੀਦਾ ਹੈ  । ਇਹੀ ਸਾਡੇ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਮੌਕੇ ਡਾ ਰਣਜੀਤ ਸਿੰਘ ਨੇ ਕਿਹਾ ਕਿ ਮਹਿੰਗੇ ਮੁੱਲ ਦੀ ਮਿਲੀ ਇਸ ਆਜ਼ਾਦੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਨਾ ਚਾਹੀਦਾ ਹੈ  ।ਇਸ ਮੌਕੇ ਨਾਲ ਹੀ ਸੰਬੋਧਨ ਕਰਦਿਆਂ ਸੁਮਨਾ ਦੇਵੀ ਪ੍ਰਾਜੈਕਟ ਕੋ ਆਰਡੀਨੇਟਰ ਸੋਸਾਇਟੀ ਨੇ ਕਿਹਾ ਕਿ ਜੋ  ਕੌਮਾਂ ਅਤੇ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਜ਼ਿਆਦਾ ਦੇਰ ਤਕ ਜਿਊਂਦੀਆਂ ਨਹੀਂ ਰਹਿੰਦੀਆਂ ਇਸ ਲਈ ਸਾਨੂੰ ਆਪਣੇ ਸ਼ਹੀਦਾਂ  ਦੀਆਂ ਕੁਰਬਾਨੀਆਂ  ਨੂੰ ਭੁੱਲਣਾ ਨਹੀਂ ਚਾਹੀਦਾ ਸੀ  ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ  ।ਵਿਸ਼ੇਸ਼ ਤੌਰ ਤੇ ਪਹੁੰਚੇ ਕੁਲਜੀਤ ਸਿੰਘ ਪ੍ਰਧਾਨ ਯੂਥ ਕਲੱਬ ਖਿਆਲਾਂ ਅਤੇ ਮਨਦੀਪ ਸਿੰਘ ਮਨੀ ਨੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਸਬੰਧੀ ਜਾਣਕਾਰੀ  ਸਾਂਝੀ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲਈ ਪ੍ਰੇਰਿਤ ਕੀਤਾ  ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਜਿੰਦਰ ਸਿੰਘ, ਪਰਮਦੀਪ ਸਿੰਘ, ਰਾਜਨ ਸ਼ਰਮਾ ,ਚਰਨਜੀਤ ਕੌਰ ,ਮੇਨਕਾ ਹਰਪ੍ਰੀਤ ਕੌਰ ,ਕੋਮਲਪ੍ਰੀਤ ਕੌਰ, ਗੁਰਪ੍ਰੀਤ ਸਿੰਘ  ,ਮਨਸਹਿਜ ਸਿੰਘ ਸੰਦੀਪ ਕੁਮਾਰ ਲਖਵਿੰਦਰ ਸਿੰਘ ਪ੍ਰਧਾਨ ਯੂਥ ਕਲੱਬ ਰੋੜਾ  ,ਸੁਖਦੇਵ ਸਿੰਘ ਨੰਦਾ ਯੂਥ ਕਲੱਬ ਕੋਟਲੀ, ਰਾਜ ਕੁਮਾਰੀ ਸਹਿਜੋਵਾਲ ,ਸ਼ਿਵਾਨੀ ਮਨਹਾਸ ਪਰਵੀਨ, ਅੰਜੂ ਬਾਲਾ ਜਸਦੀਪ ਸਿੰਘ ਕਾਹਲੋਂ, ਮਨਕੀਰਤ ਸਿੰਘ ਕਾਹਲੋਂ  ਆਦਿ ਹਾਜ਼ਰ ਸਨ