ਕੁੱਲੀ ਬਾਬਾ ਖੁਸ਼ਦਿਲ ਵਿੱਚ ਸਾਲਾਨਾ ਬਰਸੀ ਸਮਾਗਮ ਦੇ ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋਈ
ਸੰਤ ਬਾਬਾ ਮੱਖਣ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਨੂੰ ਸੰਭਾਲਣ ਅਤੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਦਾ ਇਸ ਇਲਾਕੇ ਵਿਚ ਵਿਸ਼ੇਸ਼ ਯੋਗਦਾਨ - ਭਾਈ ਮਲਕੀਤ ਸਿੰਘ

ਅੱਡਾ ਸਰਾਂ ( ਜਸਵੀਰ ਕਾਜਲ)
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ 49ਵਾਂ ਸਾਲਾਨਾ ਖੁਸ਼ਦਿਲ ਕੀਰਤਨ ਦਰਬਾਰ ਅਤੇ 26 ਵੀਂ ਸਾਲਾਨਾ ਬਰਸੀ ਪਿੰਡ ਦਰੀਆ ਹੁਸ਼ਿਆਰਪੁਰ ਵਿਖੇ ਆਰੰਭਤਾ ਹੋ ਚੁੱਕੀ ਹੈ ।ਜਿਸ ਵਿਚ ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਭਾਈ ਮਲਕੀਤ ਸਿੰਘ ਖਾਨਪੁਰ ਥਿਆੜਾ ਵਾਲਿਆਂ ਦੇ ਕੀਰਤਨੀ ਜਥੇ ਨੇ ਹਾਜ਼ਰੀ ਭਰ ਕੇ ਕੀਤੀ । ਉਨ੍ਹਾਂ ਨੇ ਪਰਮਾਤਮਾ ਦੀ ਉਸਤਤ ਕਰਦਿਆਂ ਹੋਇਆਂ ਦੱਸਿਆ ਕਿ ਭਗਤਾਂ,ਬ੍ਰਹਮਗਿਆਨੀ ਸੰਤਾਂ ਦਾ ਦਰਜਾ ਬਹੁਤ ਉੱਚਾ ਹੈ ਸੋ ਜੋ ਸਾਨੂੰ ਪ੍ਰਭੂ ਪਰਮੇਸਰ ਨਾਲ ਜੋੜਨ ਲਈ ਅਹਿਮ ਯੋਗਦਾਨ ਪਾਉਂਦੇ ਹਨ । ਸੰਤ ਬਾਬਾ ਮੱਖਣ ਸਿੰਘ ਜੀ ਦੀ ਰਹਿਨੁਮਾਈ ਹੇਠ ਹੋ ਰਹੇ ਇਸ ਸਮਾਗਮ ਵਿਚ ਉਨ੍ਹਾਂ ਨੇ ਦੱਸਿਆ ਕੀ ਅੱਜ ਤੋਂ ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਗਈ ਹੈ। ਜਿਸ ਦੌਰਾਨ ਸੰਤ ਜੀਵਾ ਸਿੰਘ ਜੀ ਸਰਮਸਤਪੁਰ ਵਾਲੇ, ਸ੍ਰੀਮਾਨ ਸੰਤ ਤਰਲੋਚਨ ਸਿੰਘ ਜੀ ਬਰਾਕਾਤਾ ਵਾਲੇ ,ਸ੍ਰੀਮਾਨ ਸੰਤ ਗੁਰਵਿੰਦਰ ਸਿੰਘ ਜੀ ਬਸਤਰੀ ਹਜ਼ਾਰੇ ਵਾਲੇ ,ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਜ਼ਿੰਦਾ ਸ਼ਹੀਦ ਅਤੇ ਸ੍ਰੀਮਾਨ ਸੰਤ ਗੁਰਦੇਵ ਸਿੰਘ ਜੀ ਬਜਵਾੜੇ ਵਾਲੇ ,ਲੜੀਵਾਰ ਦਿਨਾਂ ਵਿਚ ਰਾਤਰੀ ਨੇ ਦੀਵਾਨਾਂ ਵਿਚ ਹਾਜ਼ਰੀ ਭਰਨਗੇ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀਵਾਰ ਪਾਠਾਂ ਦੇ ਭੋਗ ਤੋਂ ਉਪਰੰਤ 4 ਅਕਤੂਬਰ ਦਿਨ ਮੰਗਲਵਾਰ ਨੂੰ ਨਗਰ ਕੀਰਤਨ ਸਜਾਏ ਜਾਣਗੇ ਜੋ ਦਰਿਆ ਪਿੰਡ ਦਰੀਆ ਤੋਂ ਸ਼ੁਰੂ ਹੋ ਕੇ ਪਿੰਡ ਕੰਧਾਲਾ ਜੱਟਾਂ ,ਬਾਬਕ ਘੋੜੇਵਾਹਾ ,ਪਰਕਰਮਾ ਕਰਦੇ ਹੋਏ ਪਿੰਡ ਦਰੀਆ ਪਹੁੰਚ ਕੇ ਸਮਾਪਤੀ ਹੋਵੇਗੀ ।ਨਗਰ ਕੀਰਤਨ ਵਿੱਚ ਢਾਡੀ ਸੁਖਵੀਰ ਸਿੰਘ ਚੌਹਾਨ ਅਤੇ ਕਵੀਸ਼ਰ ਵਰਿੰਦਰ ਸਿੰਘ ਬੈਂਕਾ ਡਾ ਜੱਥਾ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜੇਗਾ । 5 ਅਕਤੂਬਰ ਦਿਨ ਬੁੱਧਵਾਰ ਨੂੰ ਮਹਾਨ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਜਥੇ ਹਾਜ਼ਰੀ ਭਰਨਗੇ ।