ਆਪਣੀ ਮੁਰੰਮਤ ਨੂੰ ਤਰਸ ਰਹੀ ਲਿੰਕ ਰੋਡ ਸੜਕ-- ਇਲਾਕੇ ਵਲੋਂ ਸੜਕ ਬਣਾਉਣ ਦੀ ਮੰਗ
ਅੱਡਾ ਸਰਾਂ ਤੋ ਜਾਦੀ ਲਿੰਕ ਰੋਡ ਸੜਕ ਪਿੰਡ ਢੱਟਾ
ਅੱਡਾ ਸਰਾਂ ਤੋ ਜਾਦੀ ਲਿੰਕ ਰੋਡ ਸੜਕ ਪਿੰਡ ਢੱਟਾ, ਭਾਗੀਆਂ,ਕੰਧਾਲੀ ਨੋਰੰਗਪੁਰ ,ਮਸੀਤ ਪਾਲਕੋਟ,ਮੋਹਾ ਆਦਿ ਪਿੰਡਾਂ ਵਿਚੋਂ ਗੁਜ਼ਰ ਦੀ ਹੋਈ ਖੂੱਡਾ -ਦਸੂਹਾ ਨਾਲ ਜਾ ਮਿਲਦੀ ਹੈ। ਇਸ ਸੜਕ ਦੀ ਬਹੁਤ ਨਾਜ਼ੁਕ ਹਾਲਤ ਹੈ। ਇਹ ਸੜਕ ਤੇ ਆਵਾਜਾਈ ਵੀ ਬਹੁਤ ਹੈ, ਇਸ ਲਿੰਕ ਰੋਡ ਸੜਕ ਤੇ ਥਾਂ-ਥਾਂ ਟੋਏ ਪਏ ਹੋਏ ਹਨ। ਇਸ ਸੜਕ ਤੋਂ ਲੰਘਣਾ ਬਹੁਤ ਔਖਾ ਹੈ। ਇਸ ਸੜਕ ਦੀ ਹਾਲਤ ਮੀਹਾਂ ਦੇ ਦਿਨਾਂ ਵਿੱਚ ਹੋਰ ਵੀ ਖ਼ਰਾਬ ਹੋ ਜਾਂਦੀ ਹੈ ਅਤੇ ਇਸ ਸੜਕ ਤੇ ਪਏ ਟੋਇਆ ਵਿਚ ਪਾਣੀਂ ਭਰ ਜਾਦਾ ਹੈ ਅਤੇ ਰਾਹਗੀਰਾਂ ਲੰਘਣਾ ਹੋਰ ਵੀ ਬਹੁਤ ਔਖਾ ਹੋ ਜਾਂਦਾ ਹੈ। ਇਹ ਲਿੰਕ ਸੜਕ ਦੁਰਘਟਨਾਵਾਂ ਨੂੰ ਆਵਾਜ਼ਾਂ ਮਾਰ ਰਹੀ ਹੈ ਇਲਾਕੇ ਦੇ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਸੜਕ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਜੋ ਇਲਾਕੇ ਰਾਹਗੀਰਾਂ ਨੂੰ ਇਸ ਸੁਮੱਸਿਆਵਾਂ ਤੋ ਨਿਯਾਤ ਮਿਲ ਸਕੇ।