ਸਰਕਾਰੀ ਸਕੂਲ ਲਾਂਬੜਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਸਰਕਾਰੀ ਸਕੂਲ ਲਾਂਬੜਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਸਿੱਖਿਆ ਵਿਭਾਗ ਪੰਜਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਪ੍ਰਿੰਸੀਪਲ ਡਾ.ਅਰਮਨਪ੍ਰੀਤ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਸਵੈ ਇੱਛਾ ਨਾਲ ਹਾਜ਼ਰ ਹੋਏ ਵਿਦਿਆਰਥੀਆ,ਮਾਪਿਆਂ ਅਤੇ ਪਤਵੰਤੇ ਸਜਣਾਂ ਨੂੰ ਸਵੇਰ ਦੀ ਸਭਾ ਵਿੱਚ ਵਿਸ਼ਵ ਵਿਚ ਫੈਲ ਰਹੀਆਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ, ਬਿਮਾਰੀਆਂ ਅਤੇ ਅਲਾਮਤਾਂ ਬਾਰੇ ਜਾਗਰੂਕ ਕਰਦਿਆਂ ਉਹਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਅਧਿਆਪਕ ਸੁਖਵਿੰਦਰ ਸਿੰਘ, ਮਾਸਟਰ ਸੇਵਾ ਸਿੰਘ, ਐਸ ਐਲ ਏ ਰਾਜਵੀਰ ਸਿੰਘ ਅਤੇ ਲਾਂਬੜਾ ਡਿਸਪੈਂਸਰੀ ਤੋਂ ਮੈਡਮ ਰਣਜੀਤ ਕੌਰ ਨੇ ਬੱਚਿਆਂ ਨੂੰ ਪਾਣੀ ਦੀ ਸਾਂਭ- ਸੰਭਾਲ ਅਤੇ ਸਕੂਲ ਨੂੰ ਸਾਫ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰਿਸੀਪਲ ਡਾ. ਅਮਨਪ੍ਰੀਤ ਸਿੰਘ ਨੇ ਆਪਣੀ ਕਵਿਤਾ ' ਪਲਾਸਟਿਕ ਦੂਰ ਭਜਾਈਏ, ਧਰਤੀ ਸਵਰਗ ਬਣਾਈਏ' ਨਾਲ ਹਾਜ਼ਰੀਨ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਅਧਿਆਪਕਾਂ ਸਮੇਤ ਲਾਂਬੜਾ ਪਿੰਡ ਦੀ ਡਿਸਪੈਂਸਰੀ ਦੇ ਸਿਹਤ ਕਰਮਚਾਰੀ, ਵਿਦਿਅਰਥੀਆਂ ਦੇ ਮਾਪੇ ਹਾਜ਼ਰ ਸਨ l ਹਾਜ਼ਰ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਗਈ।