ਪੀਰ ਬਾਬਾ ਕੱਲੂ ਸ਼ਾਹ ਜੀ ਦੀ ਦਰਗਾਹ ਤੇ ਹੋਣ ਵਾਲੇ ਸਾਲਾਨਾ ਜੋੜ ਮੇਲੇ ਅਤੇ ਸੱਭਿਆਚਾਰਕ ਮੇਲੇ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਪੋਸਟਰ ਜਾਰੀ ਕੀਤਾ
ਪੀਰ ਬਾਬਾ ਕੱਲੂ ਸ਼ਾਹ ਜੀ ਦੀ ਦਰਗਾਹ ਤੇ ਹੋਣ ਵਾਲੇ ਸਾਲਾਨਾ ਜੋੜ ਮੇਲੇ ਅਤੇ ਸੱਭਿਆਚਾਰਕ ਮੇਲੇ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਪੋਸਟਰ ਜਾਰੀ ਕੀਤਾ
ਅੱਡਾ ਸਰਾਂ 10 ਜੂਨ(ਜਸਵੀਰ ਕਾਜਲ)- ਪਿੰਡ ਨੈਣੋਵਾਲ ਵੈਦ ਵਿਖੇ ਸਥਿਤ ਪੀਰ ਬਾਬਾ ਕੱਲੂ ਸ਼ਾਹ ਜੀ ਦੀ ਦਰਗਾਹ ਤੇ ਹੋਣ ਵਾਲੇ ਸਾਲਾਨਾ ਜੋੜ ਮੇਲੇ ਅਤੇ ਸੱਭਿਆਚਾਰਕ ਮੇਲੇ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ।ਪੋਸਟਰ ਜਾਰੀ ਕਰਨ ਉਪਰੰਤ ਪ੍ਰਬੰਧਕ ਕਮੇਟੀ ਪ੍ਰਧਾਨ ਸਤਨਾਮ ਸਿੰਘ ਢਿਲੋ , ਸੋਮਨਾਥ ਮਹਿਮੀ , ਸੁੱਖਵੀਰ ਸਿੰਘ ਢਿਲੋ , ਬਲਜਿੰਦਰ ਸਿੰਘ ਢਿਲੋ , ਸੰਦੀਪ ਸਿੰਘ ਮਹਿਮੀ , ਦਵਿਦਰ ਨੀਨੂ , ਸੁਰਿੰਦਰ ਲੱਬੀ , ਕੁਲਵਿੰਦਰ ਕਿੰਦਾ , ਸਾਹਿਲ , ਰਮਨ ਨੇ ਦੱਸਿਆ ਕਿ 16 ਜੂਨ ਦਿਨ ਵੀਰਵਾਰ ਨੂੰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ ਸਭ ਤੋਂ ਪਹਿਲਾਂ ਪੀਰਾਂ ਦੀ ਪਵਿੱਤਰ ਦਰਗਾਹ ਤੇ ਚਾਦਰ ਚੜ੍ਹਾਉਣ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਸੱਭਿਆਚਾਰਕ ਮੇਲੇ ਦੌਰਾਨ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਕਰਨਗੇ ਜਦਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਸੱਭਿਆਚਾਰਕ ਮੇਲੇ ਦਾ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਜਸਵਿਰ ਸਿੰਘ ਰਾਜਾ ਵਿਧਾਇਕ ਹਲਕਾ ਉੜਮੁੜ ਟਾਂਡਾ ਅਤੇ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਉੜਮੁੜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਬੰਧਕਾਂ ਨੇ ਗੁਰ ਦੱਸਿਆ ਕਿ ਇਸ ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਰਾਏ ਜੁਝਾਰ, ਦੋਗਾਣਾ ਜੋੜੀ ਹਰਿੰਦਰ ਸੰਧੂ ਅਮਨ ਧਾਲੀਵਾਲ, ਬਿੱਟਾ ਸੁਖਨ ਵਾਲੀਆ ਲਵਲੀ ਸੋਨੀਆ,ਕਾਮੇਡੀ ਕਲਾਕਾਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ) ਕੱਵਾਲ ਸਲੀਮ ਸਾਬਰੀ ਐਂਡ ਪਾਰਟੀ ਮਲੇਰਕੋਟਲਾ ਵਾਲੇ ਅਤੇ ਹੋਰ ਸੂਫੀ ਤੇ ਗਾਇਕ ਕਲਾਕਾਰ ਪਹੁੰਚ ਕੇ ਸੂਫੀਆਨਾ ਕਲਾਮਾਂ ਅਤੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਉਣਗੇ ।ਪ੍ਰਬੰਧਕਾਂ ਨੇ ਹੋਰ ਦੱਸਿਆ ਕਿ ਇਸ ਮੌਕੇ ਡਿਪਟੀ ਡਾਇਰੈਕਟਰ ਸਿਮਰਜੀਤ ਭਾਟੀਆ ਅਤੇ ਅਤੇ ਪ੍ਰਸਿੱਧ ਐਂਕਰ ਚਰਨਜੀਤ ਜੋਗੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।