ਸੁਖਜਿੰਦਰ ਸਿੰਘ ਰੰਧਾਵਾ ਦਾ ਭਗਵੰਤ ਮਾਨ ਨੂੰ ਜਵਾਬ

ਸੁਖਜਿੰਦਰ ਸਿੰਘ ਰੰਧਾਵਾ ਦਾ ਭਗਵੰਤ ਮਾਨ ਨੂੰ ਜਵਾਬ ਸਿੱਧਾ ਨੋਟਿਸ ਭੇਜੋ - ਖਾਦੀ ਪੀਤੀ ਚ ਗੱਲ ਨਾ ਕਰੋ

mart daar

ਸੁਖਜਿੰਦਰ ਸਿੰਘ ਰੰਧਾਵਾ ਦਾ ਭਗਵੰਤ ਮਾਨ ਨੂੰ ਜਵਾਬ 
ਸਿੱਧਾ ਨੋਟਿਸ ਭੇਜੋ - ਖਾਦੀ ਪੀਤੀ ਚ ਗੱਲ ਨਾ ਕਰੋ 

ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਕਿ ਜਦੋਂ  ਮੇਨੂ ਮੁੱਖ ਮੰਤਰੀ ਨੋਟਸ ਭੇਜੇਗਾ ਫਿਰ ਮੈਂ ਇਸ ਤੇ ਜਵਾਬ ਦੇਵਾਂਗਾ ਅਤੇ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਕੇ ਕੋਈ ਵੀ ਆਰੋਪੀ ਸਰਕਾਰ ਦੀ ਮਰਜੀ ਨਾਲ ਨਹੀਂ ਕੋਰਟ ਦੇ ਹੁਕਮਾਂ ਤੇ ਹੀ ਜੇਲ ਵਿੱਚ ਰਖਿੱਆ  ਜਾਂਦਾ ਹੈ ਇਸ ਕਰਕੇ ਮੁਖਤਾਰ ਅਸਾਰੀ ਨੂੰ ਪੰਜਾਬ ਦੀ ਜੇਲ ਵਿੱਚ ਰਖਿਆ ਸੀ ਮੁੱਖ ਮੰਤਰੀ ਨੂੰ ਕਾਨੂੰਨ ਦਾ ਕੋਈ ਪਤਾ ਨਹੀਂ ਐਵੇਂ ਖਾਦੀ ਪੀਤੀ ਚ ਬਿਆਨ ਦੇ ਦੇਦਾ ਹੈ। ਉਨ੍ਹਾਂ ਕਿਹਾ ਕਿ ਪੈਸੇ ਤੇ ਹਾਲੇ ਦਿੱਤੇ ਹੀ ਨਹੀਂ ਗਏ ਤਾਂ ਰਿਕਵਰੀ ਕਿਸ ਗੱਲ ਦੀ। ਰੰਧਾਵਾ ਨੇ ਕਿਹਾ ਕਿ ਟਵੀਟ ਕਰਨ ਤੋਂ ਪਹਿਲਾਂ ਨੋਟਿਸ ਭੇਜੋ ਐਵੇਂ ਝੂਠੀ ਸ਼ੋਹਰਤ ਲਈ ਜੁਮਲੇਬਾਜੀ ਨਾ ਕਰੋ।