ਅੰਮ੍ਰਿਤਸਰ (ਪੂਰਬੀ) ਤੋਂ ਭਾਜਪਾ ਤੇ ਕਾਂਗਰਸੀ ਆਗੂਆਂ ਸਣੇ 5 ਦਰਜਨਾਂ ਵਰਕਰਜ਼ ਅਕਾਲੀ ਦਲ 'ਚ ਸ਼ਾਮਿਲ

ਅੰਮ੍ਰਿਤਸਰ (ਪੂਰਬੀ) ਤੋਂ ਭਾਜਪਾ ਤੇ ਕਾਂਗਰਸੀ ਆਗੂਆਂ ਸਣੇ 5 ਦਰਜਨਾਂ ਵਰਕਰਜ਼ ਅਕਾਲੀ ਦਲ 'ਚ ਸ਼ਾਮਿਲ- ਅਕਾਲੀ ਦਲ ਨੂੰ ਭਰਵਾਂ ਹੁੰਗਾਰਾ

ਅੰਮ੍ਰਿਤਸਰ (ਪੂਰਬੀ) ਤੋਂ ਭਾਜਪਾ ਤੇ ਕਾਂਗਰਸੀ ਆਗੂਆਂ ਸਣੇ 5 ਦਰਜਨਾਂ ਵਰਕਰਜ਼ ਅਕਾਲੀ ਦਲ 'ਚ ਸ਼ਾਮਿਲ
mart daar

ਅੰਮ੍ਰਿਤਸਰ (ਪੂਰਬੀ) ਵਿਚ ਭਾਜਪਾ ਤੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੇਅਰ ਸੁਭਾਸ਼ ਸ਼ਰਮਾ ਅਤੇ ਸਾਬਕਾ ਐਮ.ਸੀ. ਰਛਪਾਲ ਕੌਰ ਆਪੋ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਬਿਕਰਮ ਸਿੰਘ ਮਜੀਠੀਆ ਨੇ ਇਹਨਾਂ ਸਾਬਕਾ ਮੇਅਰ ਤੇ ਸਾਬਕਾ ਐਮ.ਸੀ. ਸਮੇਤ ਸਾਰੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿਤਾ  ਜਾਵੇਗਾ।

ਸਾਬਕਾ ਐਮ.ਸੀ. ਰਛਪਾਲ ਕੌਰ ਨੇ ਕਿਹਾ ਕਿ ਉਹਨਾਂ ਕਾਂਗਰਸ ਛੱਡਣ ਦਾ ਫੈਸਲਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਕਾਂਗਰਸੀ ਵਰਕਰਾਂ ਨੂੰ ਪੰਜ ਸਾਲਾਂ ਦੌਰਾਨ ਵਿਸਾਰਣ ਕਰਕੇ ਲਿਆ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਰੋਜ਼ਾਨਾ ਆਪਣੇ ਸਾਥੀਆਂ ਨੂੰ ਮਿਲਦੇ ਹਨ ਅਤੇ ਪੂਰਾ ਮਾਣ ਸਤਿਕਾਰ ਦਿੰਦੇ ਹਨ।

ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹਨਾਂ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਕਰ ਕੇ ਕੀਤਾ ਹੈ ਕਿਉਂਕਿ ਭਾਜਪਾ ਤਾਨਾਸ਼ਾਹ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਜਦੋਂ ਕਿ ਅਕਾਲੀ ਦਲ ਹਮੇਸ਼ਾ ਨਿਮਾਣਾ ਹੋਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ |

ਸਾਬਕਾ ਮੇਅਰ ਸੁਭਾਸ਼ ਸ਼ਰਮਾ ਦ ਨਾਲ ਹਰਪ੍ਰੀਤ ਸਿੰਘ ਹੈਪੀ, ਬਿੱਲੂ ਮਕਬੂਲਪੁਰਾ, ਵਿੱਕੀ ਵੇਰਕਾ, ਕੁਲਦੀਪ ਸਿੰਘ, ਹਰਬੰਤ ਸਿੰਘ ਤੇ ਕਰਨਵੀਰ ਸਿੰਘ ਵੀ ਅਕਾਲੀ ਦਲ 'ਚ ਸ਼ਾਮਲ ਹੋਏ। ਮੈਡੀਕਲ ਸੈਲ ਐਸੋਸੀਏਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਵੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ। ਵਾਰਡ ਨੰਬਰ 22 ਅਤੇ ਵਾਰਡ ਨੰਬਰ 24 ਸਮੇਤ ਵੱਖ ਵੱਖ ਵਾਰਡਾਂ ਤੋਂ ਪੰਜ ਦਰਜਨ ਦੇ ਕਰੀਬ ਭਾਜਪਾ ਤੇ ਕਾਂਗਰਸ ਦੇ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ।