ਦਫਤਰੀ ਇਨਲਿਸਟਡ /ਆਊਟਸੋਰਸਿੰਗ ਵਰਕਰ ਕੈਬਨਿਟ ਮੰਤਰੀ ਦੀ ਰਿਹਾਇਸ਼ ਅੱਗੇ 18 ਜੂਨ ਨੂੰ ਦੇਣਗੇ ਧਰਨਾ

ਦਫਤਰੀ ਇਨਲਿਸਟਡ /ਆਊਟਸੋਰਸਿੰਗ ਵਰਕਰ ਕੈਬਨਿਟ ਮੰਤਰੀ ਦੀ ਰਿਹਾਇਸ਼ ਅੱਗੇ 18 ਜੂਨ ਨੂੰ ਦੇਣਗੇ ਧਰਨਾ

ਦਫਤਰੀ  ਇਨਲਿਸਟਡ   /ਆਊਟਸੋਰਸਿੰਗ ਵਰਕਰ ਕੈਬਨਿਟ ਮੰਤਰੀ ਦੀ ਰਿਹਾਇਸ਼ ਅੱਗੇ 18 ਜੂਨ ਨੂੰ ਦੇਣਗੇ ਧਰਨਾ
mart daar

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਚ ਇਨਲਿਸਟਮੈਂਟ ਆਊਟ ਸੋਰਸਿੰਗ ਦਫਤਰੀ ਸਟਾਫ ਕਾਮਿਆਂ ਦੀ ਜਥੇਬੰਦੀ ਸਬ ਕਮੇਟੀ ਦਫਤਰੀ ਸਟਾਫ  ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿਸਟਰ ਨੰਬਰ 31 ) ਤੇ ਸੂਬਾ ਕਮੇਟੀ ਦੇ ਪ੍ਰਧਾਨ ਸੌਰਵ ਕਿੰਗਰ ਅਤੇ ਵਰਿੰਦਰ ਸਿੰਘ ਮੋਮੀ ਸੂਬਾ ਪ੍ਰਧਾਨ ਫੀਲਡ ਸਟਾਫ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਲ ਹੁਸ਼ਿਆਰਪੁਰ ਪ੍ਰਧਾਨ ਜਸਵੀਰ ਸਿੰਘ ਲੱਕੀ ਦੀ ਅਗਵਾਈ ਵਿੱਚ 18 ਜੂਨ ਦੇ ਧਰਨੇ ਦੇ ਸਬੰਧ ਵਿੱਚ   ਮੀਟਿੰਗ ਕੀਤੀ ਗਈ ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਦਫ਼ਤਰੀ ਕਾਮੇ  ਇਨਲਿਸਟਮੈਂਟ ਵੱਖ ਵੱਖ ਠੇਕੇਦਾਰਾਂ ਕੰਪਨੀਆਂ ਸੋਸਾਇਟੀਆਂ ਆਦਿ ਰਾਹੀਂ ਵੱਖ ਵੱਖ ਕੋਰਸਾਂ ਜਿਵੇਂ ਕਿ ਡਾਟਾ ਐਂਟਰੀ ਆਪਰੇਟਰ ਬਿੱਲ ਕਲਰਕ ਲੇਜ਼ਰ ਕੀਪਰ ਲੈਬ ਕੈਮਿਸਟ ,ਜੇ ਟੀ ਐੱਮ ਆਦਿ ਪੋਸਟਾਂ ਦੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ  ਵਰਕਰਾਂ ਦੀਆਂ ਤਨਖਾਹਾਂ ਵਿਚ ਤਜਰਬੇ ਯੋਗਤਾਵਾਂ ਅਨੁਸਾਰ ਵਾਧਾ ਕੀਤਾ ਜਾਵੇ ਵਰਕਰਾਂ ਦੀਆਂ ਬਦਲੀਆਂ ਲੇਡੀ ਸਟਾਫ ਨੂੰ ਜਣੇਪਾ ਛੁੱਟੀ ਅਤੇ  ਮੈਡੀਕਲ ਛੁੱਟੀ ਦੇਣ ਆਦਿ ਮੰਗਾਂ ਸਬੰਧੀ ਜਥੇਬੰਦੀ ਵਿਭਾਗ ਕੋਲੋਂ ਲੰਮੇ ਸਮੇਂ ਤੋਂ ਨਿਪਟਾਰੇ ਦੀ ਮੰਗ ਕਰਦੀ ਆ ਰਹੀ ਹੈ । ਪ੍ਰੰਤੂ ਵਿਭਾਗ ਵੱਲੋਂ ਨਿਪਟਾਰਾ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ  । ਵਿਭਾਗ ਦੇ ਇਸ ਅੜੀਅਲ ਰਵੱਈਏ ਦੇ ਵਿਰੋਧ ਵਿਚ ਅਠਾਰਾਂ ਜੂਨ ਨੂੰ ਹੁਸ਼ਿਆਰਪੁਰ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ  ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜੀ ਦੀ ਰਿਹਾਇਸ਼ ਅੱਗੇ ਜਥੇਬੰਦੀ ਵੱਲੋਂ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਪਰਮਜੀਤ ਸਿੰਘ ,ਰਣਦੀਪ ਸਿੰਘ ਧਨੋਆ ,ਜਤਿੰਦਰ ਕੁਮਾਰ ਅਮਰਜੀਤ ਸਿੰਘ ਹੀਰ ,ਸੁਖਵਿੰਦਰ ਸਿੰਘ ਬੁੱਲੋਵਾਲ ,ਕਮਲੇਸ਼ ਰਾਣੀ ਰਵਿੰਦਰ ਸਿੰਘ, ਆਦਿ ਹਾਜ਼ਰ ਸਨ