ਬੀ ਐੱਨ ਡੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦੇ 83 ਵਿਦਿਆਰਥੀ ਪਹਿਲੇ ਸਥਾਨ ਤੇ ਹੋਏ ਪਾਸ
ਸਕੂਲ ਵੱਲੋਂ ਇਨ੍ਹਾਂ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

ਅੱਡਾ ਸਰਾਂ (ਜਸਵੀਰ ਕਾਜਲ )
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ ਘੋਸ਼ਿਤ 10 ਵੀਂ ਦੇ ਨਤੀਜੇ ਵਿੱਚ ਬੀ ਐੱਨ ਡੀ ਸਕੂਲ ਪਿੰਡ ਕੰਧਾਲਾ ਜੱਟਾਂ ਦੇ ਵਿਦਿਆਰਥੀ ਮਨਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ ਨੇ 609 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।ਅਤੇ ਪਰਮਬੀਰ ਕੌਰ 595 ਅੰਕ ,ਕਿਰਨਦੀਪ ਕੌਰ 594, ਅੰਕ ਸੁਖਪ੍ਰੀਤ ਕੌਰ 585 ਅੰਕ, ਗੁਰਪਲਕ ਹੇਅਰ 581,ਮਾਨਸੀ 564, ਸਬੀਜੀਤ 561 ,ਨਵਲੀਨ ਕੌਰ 559, ਪਲਬੀ 555, ਅਤੇ ਨਵਜੋਤ ਕੌਰ ਨੇ 549 ਅੰਕ ,ਪ੍ਰਾਪਤ ਕੀਤੇ ।ਪ੍ਰਿੰਸੀਪਲ ਜੈ ਕਿਸ਼ਨ ਮਹਿਤਾ ਨੇ ਵਿਦਿਆਰਥੀਆਂ , ਮਾਤਾ ਪਿਤਾ , ਸਕੂਲ ਦੇ ਅਧਿਆਪਕਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ।ਇਸ ਮੌਕੇ ਉਨ੍ਹਾਂ ਦੱਸਿਆ ਕਿ 10ਵੀ ਕਲਾਸ ਵਿੱਚ ਕੁੱਲ 84 ਵਿਦਿਆਰਥੀਆਂ ਵਿਚੋਂ 83 ਵਿਦਿਆਰਥੀਆਂ ਨੇ ਦਸਵੀਂ ਦਾ ਨਤੀਜਾ ਪਹਿਲੇ ਸਥਾਨ ਤੇ ਰਹਿ ਕੇ ਪਾਸ ਕੀਤਾ ।ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਇੰਜਨੀਅਰ ਅਨਿਲ ਮਹਿਤਾ ,ਅਮਿਤ ਕੁਮਾਰ ,ਸੁਖਵਿੰਦਰ ਸਿੰਘ ,ਗੁਰਪ੍ਰੀਤ ਸਿੰਘ ,ਗੁਰਮੇਲ ਸਿੰਘ, ਸੁਖਵਿੰਦਰ ਕੌਰ ,ਜਸਬੀਰ ਕੌਰ ,ਪਵਨਦੀਪ ਕੌਰ ਕਿਰਨਜੋਤ ਕੌਰ, ਪ੍ਰਭਜੀਤ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ ਆਦਿ ਮੌਜੂਦ ਸਨ ।