ਪਿੰਡ ਕਾਲਰਾ ਵਿਖੇ ਸਲੋਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਗੁਰਲਾਲ ਸੈਲਾ
ਪਿੰਡ ਕਾਲਰਾ ਵਿਖੇ ਸਲੋਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਗੁਰਲਾਲ ਸੈਲਾ

ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਅੱਜ ਪਿੰਡ ਕਾਲਰਾ ਹੁਸ਼ਿਆਰਪੁਰ ਵਿਖੇ ਧਰਮਿੰਦਰ ਸਿੰਘ ਨਾਲ ਅਫਸੋਸ ਕਰਨ ਪਹੁੰਚੇ ਗੁਰਲਾਲ ਸੈਲਾ ਜਨ ਸਕੱਤਰ ਪੰਜਾਬ ਬਸਪਾ। ਪਿਛਲੇ ਦਿਨੀਂ ਐਨ ਸੀ ਸੀ ਟਰਾਇਲ ਦੋਰਾਨ ਇਕ ਬੱਚੀ ਜਿਸ ਦਾ ਨਾਂਮ ਸਲੋਨੀ ਸੀ, ਬੇਟੀ ਧਰਮਿੰਦਰ ਸਿੰਘ ਦੀ ਟਰਾਇਲ ਦੋਰਾਨ ਬੇਹੋਸ਼ ਹੋ ਗਈ ਸੀ। ਜਿਸ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਅਤੇ ਡਾਕਟਰਾ ਵਲੋਂ ਮ੍ਰਿਤਕ ਘੋਸ਼ਤ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਨਾਲ ਰਜਿੰਦਰ ਸਿੰਘ ਠੇਕੇਦਾਰ 'ਦਲਜੀਤ ਰਾਏ ਜਿਲ੍ਹਾ ਪ੍ਰਧਾਨ ''ਕੁਲਦੀਪ ਸਿੰਘ ਜਿਲ੍ਹਾ ਸਕੱਤਰ 'ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ' ਸਰਬਜੀਤ ਸਿੰਘ ਭਲਵਾਨ 'ਸੋਨੂ ਨਾਲ ਮੌਜੂਦ ਸਨ।