ਸਿਵਲ ਸਰਜਨ ਡਾ: ਲਖਵੀਰ ਸਿੰਘ ਵੱਲੋਂ ਗੜ੍ਹਦੀਵਾਲਾ ਡਿਸਪੈਂਸਰੀ ਦੀ ਅਚਨਚੇਤ ਚੈਕਿੰਗ ਕੀਤੀ।

ਸਿਵਲ ਸਰਜਨ ਡਾ: ਲਖਵੀਰ ਸਿੰਘ ਵੱਲੋਂ ਗੜ੍ਹਦੀਵਾਲਾ ਡਿਸਪੈਂਸਰੀ ਦੀ ਅਚਨਚੇਤ ਚੈਕਿੰਗ ਕੀਤੀ।

ਸਿਵਲ ਸਰਜਨ ਡਾ: ਲਖਵੀਰ ਸਿੰਘ ਵੱਲੋਂ ਗੜ੍ਹਦੀਵਾਲਾ ਡਿਸਪੈਂਸਰੀ ਦੀ ਅਚਨਚੇਤ ਚੈਕਿੰਗ ਕੀਤੀ।
mart daar

ਸਿਵਲ ਸਰਜਨ ਡਾ: ਲਖਵੀਰ ਸਿੰਘ ਵੱਲੋਂ ਗੜ੍ਹਦੀਵਾਲਾ ਡਿਸਪੈਂਸਰੀ ਦੀ ਅਚਨਚੇਤ ਚੈਕਿੰਗ ਕੀਤੀ।
ਗੜ੍ਹਦੀਵਾਲਾ, 13 ਮਈ ( ਸੁਖਦੇਵ ਸਿੰਘ ਜੀ ਰਮਦਾਸਪੁਰ )
ਅੱਜ ਗੜ੍ਹਦੀਵਾਲਾ ਵਿਖੇ ਸਿਵਲ ਡਿਸਪੈਂਸਰੀ ਦਾ ਸਿਵਲ ਸਰਜਨ ਡਾ: ਲਖਵੀਰ ਸਿੰਘ ਵੱਲੋਂ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਲੋਕਲ ਸਟਾਫ ਨਾਲ ਮੀਟਿੰਗ ਕੀਤੀ ਸਿਵਲ ਸਰਜਨ ਡਾ: ਲਖਵੀਰ ਵੱਲੋਂ ਸਾਰੇ ਸਟਾਫ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਹ ਏਥੇ ਆਉਣ ਵਾਲੇ ਹਰੇਕ ਮਰੀਜ਼ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਬਹੁਤ ਹੀ ਸਖ਼ਤ ਹਦਾਇਤਾਂ ਹਨ ਕਿ ਅਗਰ ਕੋਈ ਅਧਿਕਾਰੀ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਨਹੀਂ ਕਰਦਾ ਓਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਵਲ ਡਿਸਪੈਂਸਰੀ ਵਿੱਚ ਕੋਈ ਵੀ ਬੋਰਡ ਨਾ ਲੱਗਾ ਹੋਣ ਕਰਕੇ ਉਨ੍ਹਾਂ ਨੇ ਸਟਾਫ ਨੂੰ ਸਖ਼ਤ ਹਦਾਇਤ ਦਿੱਤੀ ਕਿ ਜਲਦ ਤੋਂ ਜਲਦ ਡਿਸਪੈਂਸਰੀ ਦੇ ਬਾਹਰ ਬੋਰਡ ਲਗਾਇਆ ਜਾਵੇ। ਡਾ: ਲਖਵੀਰ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਗੜ੍ਹਦੀਵਾਲਾ ਨਾਲ਼ ਬਹੁਤ ਪੁਰਾਣਾ ਨਾਤਾ ਹੈ ਕਿਉਂਕਿ ਉਹ ਇੱਥੇ ਹੀ ਪੜ੍ਹੇ ਲਿਖੇ ਹਨ ਅਤੇ ਬਹੁਤ ਸਾਰਾ ਸਮਾਂ ਉਨ੍ਹਾਂ ਗੜ੍ਹਦੀਵਾਲਾ ਵਿੱਚ ਗੁਜ਼ਾਰਿਆ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸਿਵਲ ਡਿਸਪੈਂਸਰੀ ਵਿੱਚ ਉਹ ਵੱਧ ਤੋਂ ਵੱਧ ਸੁਧਾਰ ਕਰਵਾਉਣਗੇ। ਇਸ ਦੌਰਾਨ ਡਾ: ਗੁਰਜੀਤ ਸਿੰਘ, ਫਾਰਮਾਸਿਸਟ ਪ੍ਰਭਜੋਤ ਕੌਰ, ਸੀ.ਐੱਚ.ਓ ਨਵਦੀਪ ਕੌਰ, ਏ.ਐੱਨ.ਐੱਮ ਜਸਵਿੰਦਰ ਕੌਰ, ਸਟਾਫ ਸੀਤਲ ਕੌਰ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ ਆਦਿ ਮੌਜੂਦ ਸਨ।